ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਭਾਰੀ ਅਤੇ ਰਿਕਾਰਡਤੋੜ ਮੀਂਹ ਨੇ ਕਈ ਇਲਾਕਿਆਂ ਵਿੱਚ ਹਾਲਾਤ ਬੇਹੱਦ ਗੰਭੀਰ ਕਰ ਦਿੱਤੇ ਹਨ। ਰਿਪੋਰਟਾਂ ਮੁਤਾਬਕ ਕੁਝ ਘੰਟਿਆਂ ਵਿੱਚ ਹੀ ਲਗਭਗ 77 ਮਿਲੀਮੀਟਰ ਮੀਂਹ ਇੱਕ ਘੰਟੇ ਵਿੱਚ ਦਰਜ ਕੀਤਾ ਗਿਆ, ਜੋ ਇਸ ਤਰ੍ਹਾਂ ਦੇ ਸਮੇਂ ਲਈ ਅਸਧਾਰਣ ਮੰਨਿਆ ਜਾ ਰਿਹਾ ਹੈ।ਇਸ ਭਾਰੀ ਵਰਖਾ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਫਲੈਸ਼ ਫਲੱਡਿੰਗ ਅਤੇ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। Fire and Emergency ਟੀਮਾਂ ਨੂੰ 150 ਤੋਂ ਵੱਧ ਕਾਲਾਂ ਮਿਲੀਆਂ, ਜਿੱਥੇ ਪਾਣੀ ਘਰਾਂ ਅਤੇ ਸੜਕਾਂ ਵਿੱਚ ਘੁੱਸ ਗਿਆ।
ਹਾਲਾਤ ਇੰਨੇ ਗੰਭੀਰ ਹੋ ਗਏ ਕਿ ਇੱਕ ਵਿਅਕਤੀ ਲਾਪਤਾ ਹੋਣ ਦੀ ਰਿਪੋਰਟ ਵੀ ਸਾਹਮਣੇ ਆਈ ਹੈ ਅਤੇ ਖੋਜ ਤੇ ਬਚਾਅ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਮੇਅਰ Andrew Little ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਵਰਖਾ ਨਹੀਂ ਦੇਖੀ ਅਤੇ ਕਈ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਅਸਥਾਈ ਤੌਰ ‘ਤੇ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਸਲਾਹ ਦਿੱਤੀ ਗਈ ਹੈ।














Add Comment