ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨੇਪੀਅਰ ‘ਚ ਵੀਰਵਾਰ ਰਾਤ 10 ਵਜੇ ਦੇ ਕਰੀਬ ਇੱਕ ਵਾਹਨ ਦੇ ਇੱਕ ਘਰ ਨਾਲ ਜਾ ਟਕਰਾਉਣ ਦੀ ਖ਼ਬਰ ਸਾਹਮਣੇ ਆਈ ਹੈ।ਪੁਲਿਸ ਨੇ ਕਿਹਾ ਕਿ ਪਿਰੀਮਾਈ ਵਿੱਚ ਕੈਨੇਡੀ ਰੋਡ ਅਤੇ ਐਸ਼ਕ੍ਰਾਫਟ ਸਟ੍ਰੀਟ ਦੇ ਕੋਨੇ ‘ਤੇ ਹੋਏ ਹਾਦਸੇ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ।ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਤੇ ਬਚਾਅ ਰਿਹਾ।ਜਿਸ ਸਮੇਂ ਹਾਦਸਾ ਵਾਪਰਿਆ ਤਾ ਘਰ ਅੰਦਰ ਇੱਕ ਮਾਂ ਆਪਣੀ ਧੀ ਨਾਲ ਸੋਣ ਲਈ ਬੈਂਡ ‘ਤੇ ਪਈ ਹੋਈ ਸੀ।ਹਾਦਸੇ ਸਬੰਧੀ ਪੁਲਿਸ ਜਾਂਚ ਚੱਲ ਰਹੀ ਹੈ।
ਨੇਪੀਅਰ ‘ਚ ਰਾਤ 10 ਵਜੇ ਘਰ ਨਾਲ ਜਾ ਟਕਰਾਈ ਕਾਰ….













Add Comment