Home » ਨਿਊਜ਼ੀਲੈਂਡ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ,ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌ,ਤ…
Home Page News India New Zealand Local News NewZealand

ਨਿਊਜ਼ੀਲੈਂਡ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ,ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌ,ਤ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ‘ਚ ਬੀਤੀ ਰਾਤ Waiouru ਤੋਂ ਲਗਭਗ 5 ਕਿਲੋਮੀਟਰ ਉੱਤਰ ਵਿੱਚ ਸਟੇਟ ਹਾਈਵੇਅ 1 ‘ਤੇ ਇੱਕ ਕਾਰ ਅਤੇ ਇੱਕ ਟੈਂਕਰ ਟਰੱਕ ਵਿਚਕਾਰ ਵਾਪਰੇ ਦਰਦਨਾਕ ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ।ਇਹ ਹਾਦਸਾ ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਸ਼ਾਕਰੌਫਟ ਰੋਡ ਅਤੇ ਐਕਸੈਸ ਰੋਡ ਨੰਬਰ 17 ਵਿਚਕਾਰ ਹੋਇਆ।ਕਾਰ ਦੇ ਤਿੰਨੋਂ ਸਵਾਰਾਂ ਦੀ ਹਾਦਸੇ ਵਿੱਚ ਮੌਤ ਹੋ ਗਈ, ਜਦੋਂ ਕਿ ਟੈਂਕਰ ਦੇ ਡਰਾਈਵਰ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ।ਹਾਲਾਂਕਿ ਪੁਲਿਸ ਵੱਲੋਂ ਮਾਰੇ ਗਏ ਵਿਅਕਤੀ ਦੀ ਰਸਮੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।ਗੰਭੀਰ ਕਰੈਸ਼ ਯੂਨਿਟ ਦੁਆਰਾ ਹਾਦਸੇ ਦੀ ਜਾਂਚ ਲਈ ਸੜਕ ਨੂੰ ਕਈ ਘੰਟਿਆਂ ਲਈ ਬੰਦ ਰੱਖਿਆ ਗਿਆ ਜਿਸ ਨੂੰ ਕਿ ਸਵੇਰੇ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ।ਹਾਦਸੇ ਦੇ ਕਾਰਨਾਂ ਦੀ ਪੁੱਛਗਿੱਛ ਜਾਰੀ ਹੈ।