ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਬਾਹਰਵਾਰ ਦੋ ਰੇਲ ਗੱਡੀਆਂ ਦੀ ਆਪਸੀ ਟੱਕਰ ਹੋਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 14 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 81 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਰਾਹਤ ਅਤੇ ਬਚਾਅ ਕਾਰਜ ਜਾਰੀ
ਸਰਕਾਰੀ ਰੇਲ ਕੰਪਨੀ KAI ਦੇ ਬੁਲਾਰੇ ਫ੍ਰਾਨੋਟੋ ਵਿਬੋਵੋ ਨੇ ਘਟਨਾ ਸਥਾਨ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਦੇ ਰਿਕਾਰਡ ਮੁਤਾਬਕ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫ਼ੌਜ, ਫਾਇਰ ਬ੍ਰਿਗੇਡ ਅਤੇ ਰਾਸ਼ਟਰੀ ਖੋਜ ਤੇ ਬਚਾਅ ਏਜੰਸੀ ਦੀ ਮਦਦ ਨਾਲ ਮਲਬੇ ਵਿੱਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ।ਕਿਵੇਂ ਵਾਪਰਿਆ ਹਾਦਸਾ?
ਰਿਪੋਰਟਾਂ ਅਨੁਸਾਰ ਇਹ ਟੱਕਰ ਬੇਕਾਸੀ ਤਿਮੁਰ ਸਟੇਸ਼ਨ ਦੇ ਕੋਲ ਹੋਈ, ਜੋ ਜਕਾਰਤਾ ਤੋਂ ਲਗਭਗ 25 ਕਿਲੋਮੀਟਰ ਦੂਰ ਹੈ।ਟੱਕਰ ਦਾ ਕਾਰਨ: ਇੱਕ ਕਮਿਊਟਰ ਲਾਈਨ ਟ੍ਰੇਨ ਟਰੈਕ ਨੰਬਰ 1 ‘ਤੇ ਰੁਕੀ ਹੋਈ ਸੀ। ਇਸੇ ਦੌਰਾਨ ਪੱਛਮ ਦਿਸ਼ਾ ਤੋਂ ਆ ਰਹੀ ਇੱਕ ਲੰਬੀ ਦੂਰੀ ਦੀ ਡੀਜ਼ਲ ਟ੍ਰੇਨ ਉਸੇ ਟਰੈਕ ‘ਤੇ ਆ ਗਈ ਅਤੇ ਸਾਹਮਣੇ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਟ੍ਰੇਨ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਉੱਚ ਪੱਧਰੀ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।














Add Comment