Home » ਹੇਸਟਿੰਗਜ਼ ‘ਚ ਪੈਸੈ ਮੰਗਣ ਤੇ ਦੁਕਾਨਦਾਰ ਉੱਤੇ ਕੀਤਾ ਚਾਕੂ ਨਾਲ ਹਮਲਾ,ਪਿਓ-ਪੁੱਤ ਹੋਏ ਜ਼ਖਮੀ
Home Page News New Zealand Local News NewZealand

ਹੇਸਟਿੰਗਜ਼ ‘ਚ ਪੈਸੈ ਮੰਗਣ ਤੇ ਦੁਕਾਨਦਾਰ ਉੱਤੇ ਕੀਤਾ ਚਾਕੂ ਨਾਲ ਹਮਲਾ,ਪਿਓ-ਪੁੱਤ ਹੋਏ ਜ਼ਖਮੀ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਹੇਸਟਿੰਗਜ਼ ਵਿੱਚ ਬੀਤੇ ਕੱਲ੍ਹ ਇੱਕ ਡੇਅਰੀ ਸ਼ਾਪ ‘ਤੇ ਗਾਹਕ ਤੋ ਸਮਾਨ ਦੇ ਪੈਸੇ ਮੰਗਣ ‘ਤੇ ਉਸ ਵਿਅਕਤੀ ਵੱਲੋਂ ਦੁਕਾਨਦਾਰ ‘ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ ਜੋ ਕਿ ਆਪਸ ਵਿੱਚ ਪਿਓ-ਪੁੱਤ ਹਨ ਜਿਨਾਂ ਵਿੱਚ ਇੱਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਜਦ ਕਿ ਦੂਜੇ ਵਿਅਕਤੀ ਨੂੰ ਵੀ ਦਰਮਿਆਨੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਦੁਕਾਨਦਾਰ ਪਿੳ-ਪੁੱਤ ਭਾਰਤੀ ਮੂਲ ਦੇ ਦੇ ਦੱਸੇ ਗਏ ਹਨ।