ਅਮਰੀਕਾ ਦੇ ਨਿਊਆਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ਅੱਜ ਇੱਕ ਅਜੀਬੋ-ਗਰੀਬ ਅਤੇ ਰੂਹ ਕੰਬਾਊ ਹਾਦਸਾ ਵਾਪਰਿਆ, ਜਦੋਂ ਇੱਕ ਉੱਡਦਾ ਹੋਇਆ ਜਹਾਜ਼ ਹਾਈਵੇਅ ‘ਤੇ ਚੱਲ ਰਹੇ ਟਰੱਕ ਨਾਲ ਜਾ ਟਕਰਾਇਆ।
ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ (ਬੋਇੰਗ 767), ਜੋ ਇਟਲੀ ਤੋਂ ਆ ਰਹੀ ਸੀ, ਲੈਂਡਿੰਗ ਵੇਲੇ ਰਨਵੇਅ ਦੇ ਨੇੜੇ ਲੰਘਦੇ ਹਾਈਵੇਅ (NJ Turnpike) ‘ਤੇ ਕਾਫੀ ਨੀਵੀਂ ਹੋ ਗਈ।
ਜਹਾਜ਼ ਦਾ ਹੇਠਲਾ ਹਿੱਸਾ ਹਾਈਵੇਅ ‘ਤੇ ਲੱਗੇ ਇੱਕ ਪੋਲ ਅਤੇ ਉੱਥੋਂ ਲੰਘ ਰਹੇ ਇੱਕ ਡਿਲੀਵਰੀ ਟਰੱਕ ਦੇ ਉਪਰਲੇ ਹਿੱਸੇ ਨਾਲ ਵੱਜਿਆ।ਚੰਗੀ ਕਿਸਮਤ ਰਹੀ ਕਿ ਜਹਾਜ਼ ਵਿੱਚ ਸਵਾਰ ਸਾਰੇ 221 ਯਾਤਰੀ ਬਿਲਕੁਲ ਸੁਰੱਖਿਅਤ ਹਨ। ਜਹਾਜ਼ ਰਨਵੇਅ ‘ਤੇ ਸੁਰੱਖਿਅਤ ਲੈਂਡ ਕਰ ਗਿਆ।
ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਏਅਰਪੋਰਟ ਅਧਿਕਾਰੀ ਅਤੇ FAA ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਜਹਾਜ਼ ਨਿਰਧਾਰਿਤ ਉਚਾਈ ਤੋਂ ਇੰਨਾ ਹੇਠਾਂ ਕਿਵੇਂ ਆਇਆ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।














Add Comment