Home » ਸਕਾਟਲੈਂਡ ਦੇ ਇੱਕ ਟਾਪੂ ‘ਤੇ ਮਿਲੀ ਲਾਪਤਾ ਚੱਲ ਰਹੇ ਨਿਊਜ਼ੀਲੈਂਡ ਮੂਲ ਦੇ ਵਿਅਕਤੀ ਦੀ ਲਾਸ਼…..
Home Page News New Zealand Local News NewZealand

ਸਕਾਟਲੈਂਡ ਦੇ ਇੱਕ ਟਾਪੂ ‘ਤੇ ਮਿਲੀ ਲਾਪਤਾ ਚੱਲ ਰਹੇ ਨਿਊਜ਼ੀਲੈਂਡ ਮੂਲ ਦੇ ਵਿਅਕਤੀ ਦੀ ਲਾਸ਼…..

Spread the news

ਸਕਾਟਲੈਂਡ ਦੇ ਇੱਕ ਟਾਪੂ ਨੇੜੇ ਪਾਣੀ ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਹੈ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਨਿਊਜ਼ੀਲੈਂਡ ਵਿੱਚ ਜਨਮੇ 24 ਸਾਲਾ ਜਸਟਿਨ ਇਵਾਨਸ ਦੀ ਹੋ ਸਕਦੀ ਹੈ। ਜਸਟਿਨ ਪਿਛਲੇ ਮਹੀਨੇ ਤੋਂ ਲਾਪਤਾ ਸਨ ਅਤੇ ਉਹ ਕੈਥੋਲਿਕ ਮੋਂਕ ਵਜੋਂ ਸਕਾਟਲੈਂਡ ਦੇ Papa Stronsay ਟਾਪੂ ‘ਤੇ ਰਹਿ ਰਹੇ ਸਨ, ਜਿੱਥੇ ਉਹ Brother Ignatius ਦੇ ਨਾਮ ਨਾਲ ਜਾਣੇ ਜਾਂਦੇ ਸਨ।BBC ਮੁਤਾਬਕ, ਪੁਲਿਸ ਨੂੰ Orkney ਦੇ Stronsay ਟਾਪੂ ਨੇੜੇ ਸ਼ਾਮ 7:30 ਵਜੇ ਪਾਣੀ ਵਿੱਚ ਇੱਕ ਲਾਸ਼ ਦਿਖਾਈ ਦਿੱਤੀ। ਜਸਟਿਨ 11 ਅਪ੍ਰੈਲ ਨੂੰ ਮਠ ਦੇ ਨੇੜੇ ਆਖਰੀ ਵਾਰ ਵੇਖੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਲਈ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਸੀ।Police Scotland ਨੇ ਕਿਹਾ ਹੈ ਕਿ ਹਾਲੇ ਤੱਕ ਲਾਸ਼ ਦੀ ਅਧਿਕਾਰਕ ਪਛਾਣ ਨਹੀਂ ਹੋਈ, ਪਰ ਜਸਟਿਨ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਨੂੰ ਇਸ ਵੇਲੇ “unexplained” ਮੰਨਿਆ ਜਾ ਰਿਹਾ ਹੈ।