Home » ਨੌਰਥ Kaikōura ‘ਚ ਰੇਲ ਗੱਡੀ ਨਾਲ ਟਕਰਾਈ ਵੈਨ,ਇੱਕ ਵਿਅਕਤੀ ਗੰਭੀਰ ਜ਼ਖ਼ਮੀ….
Home Page News New Zealand Local News NewZealand

ਨੌਰਥ Kaikōura ‘ਚ ਰੇਲ ਗੱਡੀ ਨਾਲ ਟਕਰਾਈ ਵੈਨ,ਇੱਕ ਵਿਅਕਤੀ ਗੰਭੀਰ ਜ਼ਖ਼ਮੀ….

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) Kaikōura ਦੇ ਉੱਤਰ ਵਿੱਚ ਇੱਕ ਵੈਨ ਦੇ ਰੇਲਗੱਡੀ ਦੇ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ।
ਹਾਪੁਕੂ ਅਤੇ ਵਾਈਪਾਪਾ ਖਾੜੀ ਦੇ ਵਿਚਕਾਰ ਸਵੇਰੇ 9.50 ਵਜੇ ਦੇ ਕਰੀਬ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ।ਪੁਲਿਸ ਨੇ ਕਿਹਾ ਕਿ ਵੈਨ ਦੇ ਡਰਾਈਵਰ ਦਾ ਗੰਭੀਰ ਸੱਟਾਂ ਲਈ ਇਲਾਜ ਕੀਤਾ ਜਾ ਰਿਹਾ ਹੈ।ਬੁਲਾਰੇ ਨੇ ਕਿਹਾ ਕਿ ਇੱਕ ਐਂਬੂਲੈਂਸ ਅਤੇ ਇੱਕ ਹੈਲੀਕਾਪਟਰ ਘਟਨਾ ਸਥਾਨ ਤੇ ਪਹੁੰਚੇ।