Home » ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਹੋਇਆ ਸਲਾਨਾ ਇਜਲਾਸ,ਰਣਜੀਤ ਸਿੰਘ ਚੁਣੇ ਗਏ ਪ੍ਰਧਾਨ….
Home Page News India New Zealand Local News NewZealand Sports

ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਹੋਇਆ ਸਲਾਨਾ ਇਜਲਾਸ,ਰਣਜੀਤ ਸਿੰਘ ਚੁਣੇ ਗਏ ਪ੍ਰਧਾਨ….

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ‘ਚ ਪੰਜਾਬੀ ਭਾਈਚਾਰੇ ਦੇ ਪੁਰਾਣੇ ਅਤੇ ਵੱਡੇ ਕਲੱਬ ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਸਲਾਨਾ ਇਜਲਾਸ ਬੀਤੇ ਦਿਨੀ ਕਰਵਾਇਆ ਗਿਆ ਜਿੱਥੇ ਕਿ ਕਲੱਬ ਦੀ ਨਵੀ ਕਮੇਟੀ ਦੀ ਚੋਣ ਕੀਤੀ ਗਈ।ਕਲੱਬ ਵੱਲੋਂ ਰਣਜੀਤ ਸਿੰਘ ਨੂੰ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ।ਇਸ ਦੇ ਨਾਲ ਹੀ ਗੁਰਦੀਪ ਸਿੰਘ ਸੰਧੂ(ਚੇਅਰਮੈਨ)ਮੀਕਾ ਢਿੱਲੋਂ ਵਾਈਸ ਪ੍ਰਧਾਨ ਅਤੇ ਗੁਰਪ੍ਰੀਤ ਬੈਂਸ ਸੈਕਟਰੀ,ਪ੍ਰੇਮ ਕੁਮਾਰ ਸਹਾਇਕ ਸੈਕਟਰੀ ,ਖਜ਼ਾਨਚੀ ਬਲਜਿੰਦਰ ਸਿੰਘ ਬਰਾੜ,ਸਹਾਇਕ ਖਜ਼ਾਨਚੀ ਸੁਖਦੀਪ ਢੇਸੀ,ਬੁਲਾਰੇ ਸੁੱਖਾ ਸੋਹਲ,ਅਜੇ ਢਿੱਲੋਂ ਚੁਣੇ ਗਏ ਹਨ।

ਇਸ ਦੇ ਨਾਲ ਹੀ ਕਬੱਡੀ ਦੀਆਂ ਸੇਵਾਵਾਂ ਅਵਤਾਰ ਸਿੰਘ (ਤਾਰੀ ਟੌਰੰਗਾ ) ਨੂੰ ਸੰਭਾਲੀਆਂ ਗਈ ਹਨ ਅਤੇ ਕਲਚਰਲ ਪ੍ਰੋਗਰਾਮਾਂ ਦੀ ਦੇਖਰੇਖ ਹਰਜਿੰਦਰ ਸਿੰਘ,ਚਰਨਜੀਤ ਦੁੱਲਾ,ਦਲਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਕੀਤੀ ਜਾਵੇਗੀ।

ਦੱਸ ਦਈਏ ਕਿ ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਹਰ ਸਾਲ ਜਿੱਥੇ ਵੱਡੇ ਖੇਡ ਅਤੇ ਸੱਭਿਆਚਾਰਕ ਮੇਲੇ ਕਰਵਾਉਂਦਾ ਹੈ ਉੱਥੇ ਹੀ ਕਈ ਸ਼ੋਸ਼ਲ ਵਰਕ,ਭਾਈਚਾਰਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਦਾ ਹੈ।