Home » ਨਿਊਜ਼ੀਲੈਂਡ ਤੋ ਭਾਰਤ ਵਿਚਕਾਰ ਜਲਦ ਸ਼ੁਰੂ ਹੋ ਸਕਦੀਆਂ ਹਨ ਏਅਰ ਨਿਊਜ਼ੀਲੈਂਡ ਦੀ ਉਡਾਣਾਂ….
Home Page News • India • NewZealand • World

ਨਿਊਜ਼ੀਲੈਂਡ ਤੋ ਭਾਰਤ ਵਿਚਕਾਰ ਜਲਦ ਸ਼ੁਰੂ ਹੋ ਸਕਦੀਆਂ ਹਨ ਏਅਰ ਨਿਊਜ਼ੀਲੈਂਡ ਦੀ ਉਡਾਣਾਂ….

Spread the news

ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਨਿਖਿਲ ਰਵੀਸ਼ੰਕਰ ਨੇ ਪੁਸ਼ਟੀ ਕੀਤੀ ਹੈ ਕਿ ਏਅਰਲਾਈਨ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ (Direct Flights) ਸ਼ੁਰੂ ਕਰਨ ਦੀ ਵਪਾਰਕ ਸੰਭਾਵਨਾ ਦਾ ਗੰਭੀਰਤਾ ਨਾਲ ਜਾਇਜ਼ਾ ਲੈ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਏ ਇਤਿਹਾਸਕ ਮੁਕਤ ਵਪਾਰ ਸਮਝੌਤੇ (Free Trade Agreement) ਅਤੇ ਮੁਸਾਫ਼ਰਾਂ ਦੀ ਵਧਦੀ ਗਿਣਤੀ ਕਾਰਨ ਹੁਣ ਸਿੱਧੀ ਹਵਾਈ ਕਨੈਕਟਵਿਟੀ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ।

ਇਸ ਵੇਲੇ ਭਾਰਤ ਤੋਂ ਔਕਲੈਂਡ ਜਾਂ ਵੈਲਿੰਗਟਨ ਜਾਣ ਵਾਲੇ ਮੁਸਾਫ਼ਰਾਂ ਨੂੰ ਸਿੰਗਾਪੁਰ ਜਾਂ ਆਸਟ੍ਰੇਲੀਆ ਰੂਟ ਰਾਹੀਂ ਕਨੈਕਟਿੰਗ ਫਲਾਈਟਾਂ ਲੈਣੀਆਂ ਪੈਂਦੀਆਂ ਹਨ, ਜਿਸ ਨਾਲ ਸਮਾਂ ਅਤੇ ਖ਼ਰਚਾ ਦੋਵੇਂ ਵੱਧ ਜਾਂਦੇ ਹਨ। ਏਅਰ ਨਿਊਜ਼ੀਲੈਂਡ ਦੇ ਮੁੱਖੀ ਨੇ ਸਾਫ਼ ਕੀਤਾ ਹੈ ਕਿ ਉਹ ਇਸ ਟ੍ਰਾਂਜ਼ਿਟ ਚੱਕਰ ਨੂੰ ਖ਼ਤਮ ਕਰਕੇ ਦਿੱਲੀ, ਮੁੰਬਈ ਵਰਗੇ ਭਾਰਤੀ ਸ਼ਹਿਰਾਂ ਨੂੰ ਸਿੱਧਾ ਜੋੜਨ ਲਈ ਏਅਰ ਇੰਡੀਆ ਅਤੇ ਸਿੰਗਾਪੁਰ ਏਅਰਲਾਈਨਜ਼ ਨਾਲ ਮਿਲ ਕੇ ਰਣਨੀਤਕ ਯੋਜਨਾ ‘ਤੇ ਕੰਮ ਕਰ ਰਹੇ ਹਨ। ਨਵੇਂ ਵਾਈਡ-ਬਾਡੀ ਜਹਾਜ਼ਾਂ ਦੀ ਡਿਲੀਵਰੀ ਮਿਲਣ ਦੇ ਨਾਲ ਹੀ ਸਾਲ 2028 ਦੇ ਅਖੀਰ ਤੱਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੀ ਨਾਨ-ਸਟਾਪ ਫਲਾਈਟ ਸ਼ੁਰੂ ਹੋਣ ਦੀ ਉਮੀਦ ਹੈ।