Home » ਟੈਕਸਸ ਅਮਰੀਕਾ ‘ਚ ਪੰਜਾਬੀ ਨੌਜਵਾਨ ਵੱਲੋਂ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ….
Home Page News • India • World

ਟੈਕਸਸ ਅਮਰੀਕਾ ‘ਚ ਪੰਜਾਬੀ ਨੌਜਵਾਨ ਵੱਲੋਂ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ….

Spread the news

ਅਮਰੀਕਾ ਦੇ ਟੈਕਸਸ ਸੂਬੇ ਦੇ ਐਲਟੋਨ ਸ਼ਹਿਰ ਵਿੱਚ 19 ਸਾਲਾ ਗੌਰਵ ਚੋਪੜਾ ‘ਤੇ ਆਪਣੇ ਮਾਤਾ-ਪਿਤਾ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਮ੍ਰਿਤਕਾਂ ਦੀ ਪਛਾਣ ਸਵੀਟਾ ਰਾਮ (56), ਕਮਲੇਸ਼ ਰਾਣੀ (46) ਅਤੇ ਮਿੰਦਰ ਕੌਰ (73) ਵਜੋਂ ਹੋਈ ਹੈ, ਜੋ ਹੁਸ਼ਿਆਰਪੁਰ ਨਾਲ ਸਬੰਧਤ ਦੱਸੇ ਜਾਂਦੇ ਹਨ। ਪੁਲਿਸ ਮੁਤਾਬਕ ਗੌਰਵ ਨੇ ਆਪਣੇ 21 ਸਾਲਾ ਭਰਾ ‘ਤੇ ਵੀ ਗੋਲੀ ਚਲਾਈ, ਪਰ ਉਸਦਾ ਬਚਾ ਹੋ ਗਿਆ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ, ਪਰ ਪੁਲਿਸ ਨੇ ਉਸਨੂੰ ਥੋੜ੍ਹੀ ਦੂਰੋਂ ਗ੍ਰਿਫ਼ਤਾਰ ਕਰ ਲਿਆ ਅਤੇ ਹਥਿਆਰ ਵੀ ਬਰਾਮਦ ਕਰ ਲਿਆ। ਪੁਲਿਸ ਇਸ ਕਤਲਕਾਂਡ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।