ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਤਾਰਨਾਕੀ ਵਿੱਚ ਇੱਕ ਵਿਅਕਤੀ ਦੇ ਵਾਹਨ ‘ਤੇ ਦਰੱਖਤ ਡਿੱਗਣ ਕਾਰਨ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਨਿਊ ਪਲਾਈਮਾਊਥ ਦੇ ਮੇਅਰ ਮੈਕਸ ਬਰੋ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੇ ਵਾਹਨ ‘ਤੇ ਦਰੱਖਤ ਡਿੱਗਣ ਕਾਰਨ ਉਹ ਜ਼ਖਮੀ ਹੋ ਗਿਆ ਹੈ।ਉਸ ਵਿਅਕਤੀ ਨੂੰ ਤਾਰਨਾਕੀ ਬੇਸ ਹਸਪਤਾਲ ਲਿਜਾਇਆ ਗਿਆ ਹੈ ਪਰ ਉਸ ਦੀਆਂ ਸੱਟਾਂ ਦਾ ਵੇਰਵਾ ਨਹੀਂ ਹੈ।ਖਰਾਬ ਮੌਸਮ ਕਾਰਨ ਤਾਰਾਨਾਕੀ ਇਲਾਕੇ ‘ਚ ਕਈ ਇਮਾਰਤਾਂ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਤਾਰਨਾਕੀ ‘ਚ ਖ਼ਰਾਬ ਮੌਸਮ ਦੀ ਮਾਰ,ਗੱਡੀ ਤੇ ਦਰੱਖਤ ਡਿੱਗਣ ਕਾਰਨ ਇੱਕ ਵਿਅਕਤੀ ਹੋਇਆ ਜ਼ਖ਼ਮੀ…












