ਨਿੱਜੀ ਹਸਪਤਾਲ ਨੇੜਿਓਂ ਰਹੱਸਮਈ ਢੰਗ ਨਾਲ ਲਾਪਤਾ ਹੋਈ ਵਿਆਹੁਤਾ ਮਨਿੰਦਰ ਕੌਰ (35) ਦੀ ਲਾਸ਼ ਐਤਵਾਰ ਸਵੇਰੇ ਪਿੰਡ ਗੋਬਿੰਦਗੜ੍ਹ ‘ਚ ਸਵਿਫ਼ਟ ਕਾਰ ਦੀ ਪਿਛਲੀ ਸੀਟ ‘ਤੇ ਮਿਲੀ। ਉਸ ਦੀ ਗਲ ਵੱਢ ਕੇ ਹੱਤਿਆ ਕੀਤੀ ਗਈ ਹੈ। ਜਿਸ ਕਾਰ ‘ਚੋਂ ਲਾਸ਼ ਮਿਲੀ, ਉਸ ਦਾ ਮਾਲਕ 26 ਸਾਲਾ ਮਨਿੰਦਰ ਸਿੰਘ ਵੀ ਸ਼ਨਿਚਰਵਾਰ ਦੀ ਰਾਤ 12 ਵਜੇ ਤੋਂ ਲਾਪਤਾ ਹੈ। ਉਸ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ। ਐਤਵਾਰ ਸਵੇਰੇ ਪੁਲਿਸ ਨੇ ਪਹਿਲਾਂ ਮਨਿੰਦਰ ਕੌਰ ਦੀ ਗੁੰਮਸ਼ੁਦਗੀ ਦਾ ਕੇਸ ਦਰਜ ਕੀਤਾ ਸੀ। ਸ਼ਾਮ ਨੂੰ ਹੱਤਿਆ ਦਾ ਕੇਸ ਦਰਜ ਕੀਤਾ ਗਿਆ।ਹਮਾਂਯੂਪੁਰ ਦੀ ਮਨਿੰਦਰ ਕੌਰ ਦਾ ਵਿਆਹ ਪੰਜਠਾਬ ਦੇ ਪਿੰਡ ਬਟੌਲੀ ਦੇ ਜਸਲਪ੍ਰੀਤ ਸਿੰਘ ਨਾਲ ਹੋਇਆ ਸੀ। ਜੋੜਾ ਸੈਕਟਰ-8 ‘ਚ ਕਿਰਾਏ ‘ਤੇ ਰਹਿ ਰਿਹਾ ਸੀ। ਬੀਤੀ 23 ਜੂਨ ਤੋਂ ਉਸ ਦੀ ਮਾਂ ਸਰਜਿੰਦਰ ਕੌਰ ਪੰਕਜ ਗਰਗ ਹਸਪਤਾਲ ‘ਚ ਦਾਖਲ ਸੀ। ਇੱਥੇ ਉਨ੍ਹਾਂ ਦੀ ਦੇਖਭਾਲ ਮਨਿੰਦਰ ਕੌਰ ਕਰ ਰਹੀ ਸੀ। 27 ਜੂਨ ਨੂੰ ਦੁਪਹਿਰ ਕਰੀਬ 12:10 ਵਜੇ ਉਹ ਹਸਪਤਾਲ ਤੋਂ ਬਾਹਰ ਨਾਰੀਅਲ ਪਾਣੀ ਲੈਣ ਗਈ, ਪਰ ਵਾਪਸ ਨਹੀਂ ਪਰਤੀ। ਐਤਵਾਰ ਸਵੇਰੇ ਬਲਦੇਵ ਨਗਰ ਥਾਣੇ ‘ਚ ਪੁਲਿਸ ਨੇ ਮਨਿੱਦਰ ਕੌਰ ਦੇ ਭਰਾ ਸੁਖਬੀਰ ਦੀ ਸ਼ਿਕਾਇਤ ‘ਤੇ ਉਸ ਦੀ ਗੁੰਮਸ਼ੁਦਗੀ ਦਾ ਕੇਸ ਦਰਜ ਕੀਤਾ। ਕੁਝ ਘੰਟੇ ਬਾਅਦ ਸਵੇਰੇ ਕਰੀਬ ਨੌਂ ਵਜੇ ਗੋਬਿੰਦਗਿੜ੍ਹ ਨਿਵਾਸੀ ਮਨਿੱਦਰ ਸਿੰਘ ਦੀ ਮਾਂ ਨੇ ਘਰ ਦੇ ਗੈਰਾਜ ਨੇੜੇ ਖੜ੍ਹੀ ਸਵਿਫ਼ਟ ਕਾਰ ਦੀ ਪਿਛਲੀ ਸੀਟ ‘ਤੇ ਔਰਤ ਦੀ ਲਾਸ਼ ਦੇਖੀ ਅਤੇ ਪੁਲਿਸ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਇੰਚਾਰਜ ਧਰਮਬੀਰ, ਸੀਨ ਆਫ਼ ਕ੍ਰਾਈਮ ਅਤੇ ਫੋਰੈਂਸਿੰਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਔਰਤ ਦੀ ਪਛਾਣ ਮਨਿੰਦਰ ਕੌਰ ਦੇ ਰੂਪ ‘ਚ ਹੋਈ। ਸ਼ਾਮਲ ਕਰੀਬ ਛੇ ਵਜੇ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਕੀਤਾ। ਰਿਪੋਰਟ ਅਨੁਸਾਰ, ਮਨਿੰਦਰ ਦੀ ਮੌਤ ਗਲ ਵੱਢਣ ਨਾਲ ਹੋਈ ਹੈ। ਬਦਲਵੇ ਨਗਰ ਥਾਣਾ ਪੁਲਿਸ ਨੇ ਪਤੀ ਜਸਲਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਕਾਰ ਤੋਂ ਮਿਲਿਆ ਚਾਕੂ, ਦੋ ਜੋੜੀ ਨਵੇਂ ਸੈਂਡਲ ਅਤੇ ਕਾਮ ਵਧਾਉਣ ਵਾਲੀ ਦਵਾਈ..
ਜਾਂਚ ‘ਚ ਕਾਰ ‘ਚੋਂ ਇੱਕ ਚਾਕੂ, ਦੋ ਜੋੜੀ ਨਵੇਂ ਸੈਂਡਲ, ਸ਼ਾਪਿੰਗ ਰੈਪਰ, ਕਾਮ ਵਧਾਉਣ ਵਾਲੀ ਦਵਾਈ, ਪੈਨ ਕਾਰਡ, ਆਧਾਰ ਕਾਰਡ, ਮਹਿਲਾ ਦੇ ਦਸਤਾਵਜੇ਼ਜ ਅਤੇ ਕਿਸਾਨ ਮੈਂਬਰ ਕਾਰਡ ਬਰਾਮਦ ਹੋਏ ਹਨ। ਲਾਸ਼ ਨੂੰ ਕਾਰ ‘ਚੋਂ ਉਤਾਰਦੇ ਸਮੇ਼ ਔਰਤ ਦੇ ਇੱਕ ਪੈਰ ‘ਚ ਹੀ ਸੈਂਡਲ ਸੀ।
12 ਗੈਰੇਜ ‘ਚ ਖੜ੍ਹੀ ਕੀਤੀ ਗਈ ਕਾਰ
ਮਨਿੰਦਰ ਸਿੰਘ ਦੀ ਮਾਂ ਨੇ ਦੱਸਿਆ ਸ਼ਨਿਚਰਵਾਰ ਰਾਤ ਕਰੀਬ 12 ਵਜੇ ਕਾਰ ਨੂੰ ਘਰ ‘ਚ ਗੈਰੇਜ ‘ਚ ਖੜ੍ਹਾ ਕੀਤਾ ਗਿਆ ਸੀ। ਸਵਿ਼ਫਟ ਇੱਥੇ ਕਿਸ ਨੇ ਖੜ੍ਹੀ ਕੀਤੀ, ਇਹ ਪਤਾ ਨਹੀਂ ਲੱਗਿਆ। ਖ਼ਬਰ ਲਿਖੇ ਜਾਣ ਤੱਕ ਕਾਰ ਦੇ ਮਾਲਕ ਮਨਿੰਦਰ ਸਿੰਘ ਦਾ ਪਤਾ ਨਹੀਂ ਲੱਗ ਸਕਿਆ। ਮਨਿੰਦਰ ਕੌਰ ਦੀ 14 ਸਾਲਾ ਬੇਟੀ ਵੀ ਹੈ।ਮਨਿੰਦਰ ਕੌਰ ਦੀ ਗੁੰਮਸ਼ੁਦਗੀ ਦਾ ਕੇਰ ਦਰਜ ਕੀਤਾ ਸੀ। ਸੂਚਨੀ ਮਿਲੀ ਸੀ ਕਿ ਗੋਬਿੰਦਗੜ੍ਹ ਪਿੰਡ ‘ ਕਾਰ ‘ਚ ਔਰਤ ਦੀ ਲਾਸ਼ ਹੈ। ਜਦੋਂ ਉਸ ਦੀ ਸ਼ਨਾਖ਼ਤ ਕੀਤੀ ਤਾਂ ਉਹ ਮਨਿੰਦਰ ਕੌਰ ਦੀ ਮਿਲੀ। ਹੱਤਿਆ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।














Add Comment