ਗ੍ਰੀਨਫੀਲਡ indiana ਪੁਲਿਸ ਨੇ ਸ਼ਨੀਵਾਰ ਵਾਲੇ ਦਿਨ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਉੱਤੇ ਕਰੀਬ 28.57 ਲੱਖ ਡਾਲਰ (ਲਗਭਗ 2.86 ਮਿਲੀਅਨ ਡਾਲਰ) ਦੀ ਕੀਮਤ ਦਾ ਕਾਰਗੋ ਚੋਰੀ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ, ਸ਼ਨੀਵਾਰ ਸਵੇਰੇ ਕਰੀਬ 6 ਵਜੇ ਉਨ੍ਹਾਂ ਨੂੰ ਇੱਕ ਲੋੜੀਂਦੇ ਸੈਮੀ-ਟਰੱਕ ਬਾਰੇ ਸੂਚਨਾ ਮਿਲੀ। ਇਹ ਕਾਰਗੋ ਵੀਰਵਾਰ ਨੂੰ ਪੈਨਸਿਲਵੇਨੀਆ ਤੋਂ ਚੋਰੀ ਕੀਤਾ ਗਿਆ ਸੀ ਅਤੇ ਪੁਲਿਸ ਨੂੰ ਸ਼ੱਕ ਸੀ ਕਿ ਟਰੱਕ ਇੰਟਰਸਟੇਟ 70 ਰਾਹੀਂ ਪੱਛਮ ਵੱਲ ਹੈਨਕਾਕ ਕਾਊਂਟੀ ਵਿੱਚ ਦਾਖ਼ਲ ਹੋ ਰਿਹਾ ਹੈ।
ਪੁਲਿਸ ਨੇ ਟਰੱਕ ਨੂੰ ਲੱਭ ਕੇ 31 ਸਾਲਾ ਦੀਪਕ ਕੁਮਾਰ, ਜੋ ਆਪਣੇ ਆਪ ਨੂੰ ਫ੍ਰੈਜ਼ਨੋ, ਕੈਲੀਫ਼ੋਰਨੀਆ ਦਾ ਰਹਿਣ ਵਾਲਾ ਦੱਸਦਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਅਨੁਸਾਰ, ਉਸ ਨੇ ਧੋਖਾਧੜੀ ਵਾਲੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ 40,000 ਪੌਂਡ ਟੰਗਸਟਨ ਆਕਸਾਈਡ ਪਾਊਡਰ ਹਾਸਲ ਕੀਤਾ, ਜਿਸ ਨੂੰ ਜਪਾਨ ਵਿੱਚ ਭੇਜਿਆ ਜਾਣਾ ਸੀ। ਇਸ ਕਾਰਗੋ ਦੀ ਕੁੱਲ ਕੀਮਤ 2,857,500 ਡਾਲਰ ਦੱਸੀ ਗਈ ਹੈ ਅਤੇ ਇਹ Mitsubishi Materials Corporation ਨੂੰ ਭੇਜਿਆ ਜਾ ਰਿਹਾ ਸੀ।
ਪੁਲਿਸ ਨੇ ਟਰੱਕ ਅਤੇ ਟ੍ਰੇਲਰ ਦੀ ਤਲਾਸ਼ੀ ਲਈ ਵਾਰੰਟ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਪੁਸ਼ਟੀ ਹੋਈ ਕਿ ਚੋਰੀ ਕੀਤਾ ਗਿਆ ਸਾਰਾ ਕਾਰਗੋ ਟ੍ਰੇਲਰ ਵਿੱਚ ਹੀ ਮੌਜੂਦ ਸੀ। ਐਤਵਾਰ ਨੂੰ Mitsubishi Materials Corporation ਦਾ ਇੱਕ ਪ੍ਰਤੀਨਿਧੀ ਗ੍ਰੀਨਫੀਲਡ ਪਹੁੰਚਿਆ ਅਤੇ ਪੁਲਿਸ ਤੋਂ ਬਰਾਮਦ ਕੀਤਾ ਗਿਆ ਕਾਰਗੋ ਆਪਣੇ ਕਬਜੇ ਵਿੱਚ ਲੈ ਲਿਆ ਹੈ।














Add Comment