Home » ਨਿਊਜ਼ੀਲੈਂਡ ਵੱਲ ਵੱਧ ਰਿਹਾ ਹੈ ਬਰਡ ਫਲੂ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ….
Home Page News New Zealand Local News NewZealand

ਨਿਊਜ਼ੀਲੈਂਡ ਵੱਲ ਵੱਧ ਰਿਹਾ ਹੈ ਬਰਡ ਫਲੂ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਦੇ ਜੈਵਿਕ ਅਤੇ ਵਾਤਾਵਰਣ ਸੁਰੱਖਿਆ ਢਾਂਚੇ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਦੇਸ਼ ਦੇ ਬਾਇਓਸਿਕਿਊਰਟੀ ਮੰਤਰੀ ਨੇ ਅਧਿਕਾਰਿਤ ਤੌਰ ‘ਤੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਤਬਾਹੀ ਮਚਾ ਰਿਹਾ ਬਰਡ ਫਲੂ (H5N1) ਹੁਣ ਨਿਊਜ਼ੀਲੈਂਡ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਪ੍ਰਵਾਸੀ ਪੰਛੀਆਂ ਰਾਹੀਂ ਇਸ ਵਾਇਰਸ ਦੇ ਫੈਲਣ ਦਾ ਖ਼ਦਸ਼ਾ ਹੈ, ਜੋ ਦੇਸ਼ ਦੇ ਪੋਲਟਰੀ ਉਦਯੋਗ ਅਤੇ ਦੇਸੀ ਜੰਗਲੀ ਜੀਵਾਂ ਲਈ ਬੇਹੱਦ ਘਾਤਕ ਹੋ ਸਕਦਾ ਹੈ। ਸਰਕਾਰ ਨੇ ਹਾਈ-ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਮਾਮਲੇ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ। ਨਿਊਜ਼ੀਲੈਂਡ ਦੀਆਂ ਅਜਿਹੀਆਂ ਹੀ ਹੋਰ ਤਾਜ਼ਾ ਅਤੇ ਮਹੱਤਵਪੂਰਨ ਖ਼ਬਰਾਂ ਲਈ ਸ਼ੇਅਰ ਅਤੇ ਫੋਲੋ ਜ਼ਰੂਰ ਕਰੋ!