ਓਨਟਾਰੀਓ ਦੀ ਇੱਕ ਅਦਾਲਤ ਵੱਲੋਂ LCBO ਅਤੇ ਹੋਰਨਾਂ ਸਟੋਰਾਂ ਤੋਂ ਵਾਰ-ਵਾਰ ਚੋਰੀ ਕਰਨ ਵਾਲੇ ਦੋਸ਼ੀ ਮਨਜੀਤ ਸਿੰਘ ਜੋਕਿ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਨੂੰ 12 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੋਸ਼ੀ ਨੂੰ ਜੇਲ੍ਹ ਤੋਂ ਰਿਹਾਈ ਮਗਰੋਂ ਜਲਦੀ ਦੇਸ਼ ਨਿਕਾਲਾ ਦੇਵੇਗੀ, ਇਸ ਲਈ ਸਖ਼ਤ ਸਜ਼ਾ ਦੇਣਾ ਜ਼ਰੂਰੀ ਹੈ।
ਇਸ ਮਾਮਲੇ ਵਿੱਚ ਕ੍ਰਾਊਨ ਅਤੇ ਬਚਾਅ ਪੱਖ ਨੇ ਪਹਿਲਾਂ 90 ਦਿਨਾਂ ਦੀ ਸਜ਼ਾ ਦੀ ਸਾਂਝੀ ਸਿਫ਼ਾਰਸ਼ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਅਸਵੀਕਾਰ ਕਰਦਿਆਂ 12 ਮਹੀਨੇ ਦੀ ਕੈਦ ਸੁਣਾਈ ਹੈ। ਜੱਜ ਨੇ ਟਿੱਪਣੀ ਕੀਤੀ ਕਿ ਜੇ ਦੇਸ਼ ਨਿਕਾਲੇ ਦੀ ਕਾਰਵਾਈ ਅਣਿਸ਼ਚਿਤ ਹੋਵੇ ਤਾਂ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਸਜ਼ਾ ਜਾਇਜ਼ ਹੈ। ਦੱਸਣਯੋਗ ਹੈ ਕਿ ਮਨਜੀਤ ਸਿੰਘ ਨੂੰ ਪਹਿਲਾਂ ਵੀ ਸਜ਼ਾਵਾਂ ਅਤੇ ਦੇਸ਼ ਚੋਂ ਡਿਪੋਰਟ ਕਰਨ ਦੇ ਹੁਕਮ ਸੁਣਾਏ ਗਏ ਸਨ ਪਰ ਹਾਲੇ ਤੱਕ ਉਸਨੂੰ ਡਿਪੋਰਟ ਨਹੀਂ ਕੀਤਾ ਗਿਆ ਜਿਸਤੋਂ ਜੱਜ ਕਾਫ਼ੀ ਪ੍ਰੇਸ਼ਾਨ ਨਜ਼ਰ ਆਏ।
ਕੈਨੇਡਾ ‘ਚ LCBO ਅਤੇ ਹੋਰ ਸਟੋਰਾਂ ‘ਤੇ ਕਈ ਵਾਰ ਚੋਰੀ ਕਰਨ ਵਾਲੇ ਮਨਜੀਤ ਸਿੰਘ (30) ਨੂੰ ਹੋਈ ਸਜ਼ਾ…













Add Comment