ਰੂਸੀ ਸੈਨਾ ਨੇ ਰਾਤ ਦੇ ਹਨੇਰੇ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਮਿਜ਼ਾਈਲਾਂ ਅਤੇ ਆਤਮਘਾਤੀ ਡਰੋਨਾਂ ਦੀ ਵੱਡੀ ਬਾਰਿਸ਼ ਕੀਤੀ ਹੈ। ਕਈ ਘੰਟਿਆਂ ਤੱਕ ਚੱਲੇ ਧਮਾਕਿਆਂ ਕਾਰਨ ਪੂਰਾ ਸ਼ਹਿਰ ਹਿੱਲ ਗਿਆ। ਕੀਵ ਮਿਲਟਰੀ ਐਡਮਿਨਿਸਟ੍ਰੇਸ਼ਨ ਅਤੇ ਮੇਅਰ ਵਿਤਾਲੀ ਕਲਿਚਕੋ (Vitali Klitschko) ਮੁਤਾਬਕ, ਹਮਲੇ ਦਾ ਅਸਰ ਸ਼ਹਿਰ ਦੇ ਸਾਰੇ 10 ਜ਼ਿਲ੍ਹਿਆਂ ‘ਤੇ ਪਿਆ ਹੈ, ਜਿਸ ਵਿੱਚ 1 ਨਾਗਰਿਕ ਦੀ ਮੌਤ ਹੋ ਗਈ ਹੈ ਅਤੇ 11 ਲੋਕ ਗੰਭੀਰ ਜ਼ਖਮੀ ਹੋਏ ਹਨ।
ਦੇਸਨੀਆਨਸਕੀ ਅਤੇ ਹੋਲੋਸੀਵਸਕੀ ਜ਼ਿਲ੍ਹਿਆਂ ਵਿੱਚ ਰਿਹਾਇਸ਼ੀ ਇਮਾਰਤਾਂ ਬੁਰੀ ਤਰ੍ਹਾਂ ਤਬਾਹ ਹੋਈਆਂ ਹਨ, ਜਿਸ ਕਾਰਨ ਲੋਕ ਰਾਤ ਭਰ
ਮੈਟਰੋ ਸਟੇਸ਼ਨਾਂ ਦੇ ਬੰਕਰਾਂ ਵਿੱਚ ਲੁਕਣ ਲਈ ਮਜਬੂਰ ਹੋਏ। ਮੇਅਰ ਨੇ ਇਸ ਨੂੰ “ਬਹੁਤ ਭਿਆਨਕ ਦੁਸ਼ਮਣੀ ਹਮਲਾ” ਕਰਾਰ ਦਿੰਦਿਆਂ ਲੋਕਾਂ ਨੂੰ ਸੁਰੱਖਿਅਤ ਸ਼ੈਲਟਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।













