ਬਰੈਂਪਟਨ ਵਿੱਚ ਪੀਲ ਰੀਜ਼ਨਲ ਪੁਲਿਸ ਦੀ ਐਕਸਟੋਰਸ਼ਨ ਟਾਸਕ ਫੋਰਸ ਨੇ “For Brothers” ਨਾਲ ਜੁੜੀ ਜਾਂਚ 22 ਸਾਲਾ ਸਫਲਦੀਪ ਸਿੰਘ ਖ਼ਿਲਾਫ਼ ਜਬਰਨ ਵਸੂਲੀ ਅਤੇ ਕ/ਤਲ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਹਨ।
ਪੁਲਿਸ ਅਨੁਸਾਰ 21 ਅਪ੍ਰੈਲ ਨੂੰ ਸਵੇਰੇ ਕਰੀਬ 2:50 ਵਜੇ ਬਰੈਂਪਟਨ ਦੇ ਇੱਕ ਕਾਰੋਬਾਰ ‘ਤੇ ਗੋ/ਲੀਆਂ ਚਲਾਈਆਂ ਗਈਆਂ ਸਨ। ਮੌਕੇ ਤੋਂ 14 ਖੋਲ ਬਰਾਮਦ ਹੋਏ ਅਤੇ ਮੁਲਜ਼ਮ ਸਿਲਵਰ ਰੰਗ ਦੀ ਹੋਂਡਾ ਸਿਵਿਕ ਵਿੱਚ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ ਜਿਸਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ।
ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਵਿੱਚ ਵਿਕਟੋਰੀਆ ਪੁਲਿਸ ਨੇ ਦੋ ਜਣਿਆਂ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਰਾਹੁਲ ਚਾਹਰ (24) ਅਤੇ ਨਾਗੇਂਦਰ ਨਾਗੇਂਦਰ (22) ਉੱਤੇ ਇੱਕ ਔਰਤ ਨੂੰ ਨਾਨਾਈਮੋ ਤੋਂ ਵਿਕਟੋਰੀਆ ਲੈ ਜਾ ਕੇ ਉਸ ਨਾਲ ਬ/ਲਾਤਕਾਰ ਅਤੇ ਗੈਰ-ਕਾਨੂੰਨੀ ਤੌਰ ਤੇ ਬੰਦੀ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ 19 ਜੂਨ ਨੂੰ ਔਰਤ ਨੂੰ ਵਿਕਟੋਰੀਆ ਵਿੱਚ ਇੱਕ ਘਰ ਲੈ ਜਾਇਆ ਗਿਆ, ਜਿੱਥੇ ਉਸ ਨਾਲ ਕਈ ਵਾਰ ਬ/ਲਾਤਕਾਰ ਕੀਤਾ ਗਿਆ ਅਤੇ ਉਸ ਨੂੰ ਛੱਡਣ ਤੋਂ ਇਨਕਾਰ ਕੀਤਾ ਗਿਆ। ਰਾਹੁਲ ਚਾਹਰ ਉੱਤੇ ਬ/ਲਾਤਕਾਰ ਨਾਲ ਸਰੀਰਕ ਨੁਕਸਾਨ, ਗੈਰ-ਕਾਨੂੰਨੀ ਬੰਦੀ ਬਣਾਉਣ ਅਤੇ ਗਲਾ ਘੁੱਟਣ ਦੇ ਇਲਜ਼ਾਮ ਲਗਾਏ ਗਏ ਹਨ, ਜਦਕਿ ਨਾਗੇਂਦਰ ਉੱਤੇ ਮਨੁੱਖੀ ਤਸਕਰੀ (trafficking) ਦਾ ਇਲਜ਼ਾਮ ਹੈ। ਦੋਵੇਂ ਮੁਲਜ਼ਮ ਫਿਲਹਾਲ ਜੇਲ੍ਹ ਵਿਚ ਹਨ।














Add Comment