Home » Whanganui ‘ਚ ਦੋ ਵਾਹਨਾਂ ਵਿਚਕਾਰ ਵਾਪਰੇ ਹਾਦਸੇ ਵਿੱਚ 4 ਜਣੇ ਹੋਏ ਜ਼ਖਮੀ…
Home Page News New Zealand Local News NewZealand

Whanganui ‘ਚ ਦੋ ਵਾਹਨਾਂ ਵਿਚਕਾਰ ਵਾਪਰੇ ਹਾਦਸੇ ਵਿੱਚ 4 ਜਣੇ ਹੋਏ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਸਟੇਟ ਹਾਈਵੇਅ 3 ‘ਤੇ Whanganui ਦੇ ਦੱਖਣ-ਪੂਰਬ ਵਿੱਚ ਇੱਕ ਗੰਭੀਰ ਹਾਦਸੇ ਤੋਂ ਬਾਅਦ ਚਾਰ ਲੋਕਾਂ ਨੂੰ Whanganui ਵਹਸਪਤਾਲ ਲਿਜਾਇਆ ਗਿਆ ਹੈ।ਕੱਲ ਸ਼ਾਮ 6.15 ਵਜੇ ਕੈਟੋਕੇ ਅਤੇ ਹੋਲਮਵੁੱਡ ਰੋਡਜ਼ ਦੇ ਚੌਰਾਹੇ ਨੇੜੇ ਹੋਏ ਦੋ ਵਾਹਨਾਂ ਦੇ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਸੇਂਟ ਜੌਹਨਜ਼ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਦੋ ਲੋਕਾਂ ਦੀ ਹਾਲਤ ਗੰਭੀਰ ਹੈ ਜਦੋਂ ਕਿ ਦੋ ਹੋਰਾਂ ਨੂੰ ਦਰਮਿਆਨੀ ਅਤੇ ਮਾਮੂਲੀ ਸੱਟਾਂ ਲੱਗੀਆਂ ਹਨ।