ਆਕਲੈਂਡ(ਬਲਜਿੰਦਰ ਰੰਧਾਵਾ) ਪੂਰਬੀ ਆਕਲੈਂਡ ਵਿੱਚ ਇੱਕ ਵਾਹਨ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਸ਼ੁੱਕਰਵਾਰ ਨੂੰ ਸਵੇਰੇ 7.20 ਵਜੇ ਦੇ ਕਰੀਬ ਇੱਕ ਵਾਹਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲਣ ਤੋਂ ਬਾਅਦ, ਪੈਨਮੂਰ ਦੇ ਲਾਗੂਨ ਡਰਾਈਵ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਦੁੱਖ ਦੀ ਗੱਲ ਹੈ ਕਿ, ਵਾਹਨ ਵਿੱਚ ਸਵਾਰ ਇੱਕਲੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ,” ਪੁਲਿਸ ਨੇ ਅੱਜ ਸਵੇਰੇ ਇਸ ਬਾਰੇ ਪੁਸ਼ਟੀ ਕੀਤੀ ਹੈ।ਸੀਰੀਅਸ ਕਰੈਸ਼ ਯੂਨਿਟ ਨੇ ਇੱਕ ਸੀਨ ਜਾਂਚ ਪੂਰੀ ਕੀਤੀ, ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।
ਆਕਲੈਂਡ ‘ਚ ਬਿਜਲੀ ਦੇ ਖੰਭੇ ਨਾਲ ਟਕਰਾਇਆ ਵਾਹਨ,ਇੱਕ ਵਿਅਕਤੀ ਦੀ ਮੌਤ












