Home » ਬੀਤੀ ਰਾਤ ਨਿਊਜ਼ੀਲੈਂਡ ਦੇ ਟੀ ਅਰਾਰੋਆ ਇਲਾਕੇ ‘ਚ 5.7 ਤੀਬਰਤਾ ਵਾਲਾ ਆਇਆ ਭੂਚਾਲ….
Home Page News • New Zealand Local News • NewZealand • World

ਬੀਤੀ ਰਾਤ ਨਿਊਜ਼ੀਲੈਂਡ ਦੇ ਟੀ ਅਰਾਰੋਆ ਇਲਾਕੇ ‘ਚ 5.7 ਤੀਬਰਤਾ ਵਾਲਾ ਆਇਆ ਭੂਚਾਲ….

Spread the news


ਬੀਤੀ ਰਾਤ ਨਿਊਜ਼ੀਲੈਂਡ ਦੇ ਨੌਰਥ ਆਈਲੈਂਡ (North Island) ਦੇ ਈਸਟ ਕੋਸਟ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਜੀਓਨੈੱਟ (GeoNet) ਮੁਤਾਬਕ, ਸ਼ੁਰੂਆਤੀ ਜਾਂਚ ਵਿੱਚ ਇਸ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ। ਇਹ ਭੂਚਾਲ ਟੀ ਅਰਾਰੋਆ (Te Araroa) ਤੋਂ 10 ਕਿਲੋਮੀਟਰ ਦੱਖਣ ਵੱਲ, 40 ਕਿਲੋਮੀਟਰ ਦੀ ਡੂੰਘਾਈ ‘ਤੇ ਰਾਤ 8:35 ਵਜੇ ਆਇਆ।ਰਾਤ 8:35 ਵਜੇ ਆਏ ਇਸ ਭੂਚਾਲ ਤੋਂ ਬਾਅਦ 5000 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਰਜ ਕਰਵਾਈ ਹੈ। ਜੀਓਨੈੱਟ ਨੇ ਇਹਨਾਂ ਝਟਕਿਆਂ ਨੂੰ ‘ਤੇਜ਼’ (Strong) ਸ਼੍ਰੇਣੀ ਵਿੱਚ ਰੱਖਿਆ ਹੈ।