Home » ਦੱਖਣੀ ਆਕਲੈਂਡ ‘ਚ ਚੋਰੀ ਦੀ ਕਾਰ ਵਿੱਚ ਜਾ ਰਹੇ ਚਾਰ ਜਣਿਆਂ ਨੂੰ ਪੁਲਿਸ ਨੇ ਕੀਤਾ ਕਾਬੂ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਚੋਰੀ ਦੀ ਕਾਰ ਵਿੱਚ ਜਾ ਰਹੇ ਚਾਰ ਜਣਿਆਂ ਨੂੰ ਪੁਲਿਸ ਨੇ ਕੀਤਾ ਕਾਬੂ…

Spread the news


ਆਕਲੈਂਡ(ਰੰਧਾਵਾ)ਬੀਤੀ ਰਾਤ ਦੱਖਣੀ ਆਕਲੈਂਡ ‘ਚ ਓੁਟਾਰਾ ਨਜ਼ਦੀਕ ਚੋਰੀ ਦੀ ਗੱਡੀ ‘ਚ ਜਾ ਰਹੇ ਹਲਕੀ ਉਮਰ ਦੇ ਚਾਰ ਜਣਿਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਯੂਥ ਏਡ ਸਰਵਿਸਿਜ਼ ਕੋਲ ਭੇਜਿਆ ਗਿਆ ਹੈ।ਪੁਲਿਸ ਨੇ ਕਿਹਾ ਕਿ ਰਾਤ ਉਹਨਾਂ ਚੋਰੀ ਹੋਈ ਕਾਰ ਨੂੰ ਵੇਖਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਸਵਾਰਾਂ ਵੱਲੋਂ ਕਾਰ ਨੂੰ ਭਜਾ ਲਿਆ ਗਿਆ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ।ਪੁਲਿਸ ਵੱਲੋਂ ਇਹਨਾਂ ਨੂੰ ਆਖ਼ਰ ਪਾਪਾਕੁਰਾ ਵਿਖੇ ਕਾਬੂ ਕਰ ਲਿਆ ਗਿਆ ਹੈ।ਹਿਰਾਸਤ ਵਿੱਚ ਲਏ ਗਏ ਚਾਰ ਜਣਿਆਂ ਦੀ ਉਮਰ 13 ਤੋਂ 15 ਸਾਲ ਦੇ ਵਿਚਕਾਰ ਦੱਸੀ ਗਈ ਹੈ।