ਆਕਲੈਂਡ(ਰੰਧਾਵਾ) ਆਕਲੈਂਡ ਦੇ ਐਪਸਮ ਵਿੱਚ ਅੱਜ ਸਵੇਰ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਇੱਕ ਔਰਤ ‘ਤੇ ਹਮਲਾ ਕੀਤਾ ਅਤੇ ਉਸਦੀ ਕਾਰ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ।
ਪੰਜ ਲੋਕ ਜ਼ਖਮੀ ਹੋਏ ਹਨ, NZ ਹੇਰਾਲਡ ਰਿਪੋਰਟ ਕਰ ਰਿਹਾ ਹੈ।
ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 7.05 ਵਜੇ ਦੇ ਕਰੀਬ ਮੈਨੂਕਾਊ ਰੋਡ ‘ਤੇ ਬੁਲਾਇਆ ਗਿਆ।ਇੱਕ ਸਥਾਨਕ ਕੈਫੇ ਵਰਕਰ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਆਦਮੀ ਨੇ ਇੱਕ ਔਰਤ ‘ਤੇ ਹਮਲਾ ਕੀਤਾ, ਉਸਦੀ ਕਾਰ ਚੋਰੀ ਕੀਤੀ।ਸੇਂਟ ਜੌਨ ਨੇ ਦੱਸਿਆ ਕਿ ਦੋ ਵਿਅਕਤੀ ਗੰਭੀਰ ਹਾਲਤ ਵਿੱਚ ਹੈ ਇੱਕ ਦਰਮਿਆਨੀ ਹਾਲਤ ਵਿੱਚ ਹੈ ਅਤੇ ਦੋ ਹੋਰਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।ਘਟਨਾ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਆਕਲੈਂਡ ‘ਚ ਹਮਲਾ ਕਰ ਖੋਹੀ ਕਾਰ,ਕਈ ਜਣੇ ਹੋਏ ਜ਼ਖਮੀ….













Add Comment