ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਬੈਂਕ ANZ New Zealand ਨੇ ਆਪਣੇ ਫਿਕਸਡ ਹੋਮ ਲੋਨ (Fixed Home Loan) ਦੀਆਂ ਵਿਆਜ ਦਰਾਂ ਵਿੱਚ 0.10% ਤੋਂ 0.26% ਤੱਕ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 6 ਮਹੀਨਿਆਂ ਤੋਂ 3 ਸਾਲ ਤੱਕ ਦੀਆਂ ਫਿਕਸਡ ਮਿਆਦਾਂ ‘ਤੇ ਲਾਗੂ ਹੋਣਗੀਆਂ।
ANZ ਅਨੁਸਾਰ, ਮੱਧ ਪੂਰਬ (Middle East) ਵਿੱਚ ਵਧਦੇ ਤਣਾਅ ਅਤੇ ਭੂ-ਰਾਜਨੀਤਿਕ ਅਨਿਸ਼ਚਿਤਤਾ ਕਾਰਨ ਅੰਤਰਰਾਸ਼ਟਰੀ ਹੋਲਸੇਲ ਫੰਡਿੰਗ (Wholesale Funding) ਦੀ ਲਾਗਤ ਵਧ ਗਈ ਹੈ। ਇਸ ਦਾ ਸਿੱਧਾ ਅਸਰ ਬੈਂਕਾਂ ਦੀ ਉਧਾਰ ਲੈਣ ਦੀ ਲਾਗਤ ‘ਤੇ ਪਿਆ ਹੈ, ਜਿਸ ਕਰਕੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ।
ANZ ਦੇ ਪਰਸਨਲ ਬੈਂਕਿੰਗ ਮੈਨੇਜਿੰਗ ਡਾਇਰੈਕਟਰ ਗ੍ਰਾਂਟ ਨਕੀ (Grant Knuckey) ਨੇ ਕਿਹਾ ਕਿ ਜਦੋਂ ਗਲੋਬਲ ਵਿੱਤੀ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਵਧਦੀ ਹੈ ਅਤੇ ਬੈਂਕਾਂ ਲਈ ਫੰਡ ਇਕੱਠੇ ਕਰਨਾ ਮਹਿੰਗਾ ਹੋ ਜਾਂਦਾ ਹੈ, ਤਾਂ ਉਸ ਦਾ ਅਸਰ ਗਾਹਕਾਂ ਲਈ ਹੋਮ ਲੋਨ ਦੀਆਂ ਦਰਾਂ ‘ਤੇ ਵੀ ਪੈਂਦਾ ਹੈ।
ਨਵੀਆਂ Special Fixed Home Loan Rates:
6 ਮਹੀਨੇ: 4.79% (0.10% ਵਾਧਾ)
1 ਸਾਲ: 4.99% (0.20% ਵਾਧਾ)
18 ਮਹੀਨੇ: 5.45% (0.26% ਵਾਧਾ)
2 ਸਾਲ: 5.49% (0.20% ਵਾਧਾ)
3 ਸਾਲ: 5.59% (0.10% ਵਾਧਾ)
ਬੈਂਕ ਨੇ ਸਪੱਸ਼ਟ ਕੀਤਾ ਹੈ ਕਿ 4 ਅਤੇ 5 ਸਾਲਾਂ ਦੀਆਂ ਫਿਕਸਡ ਹੋਮ ਲੋਨ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ Westpac ਵੀ ਮੱਧ ਪੂਰਬ ਦੇ ਤਣਾਅ ਅਤੇ ਵਧਦੀ ਫੰਡਿੰਗ ਲਾਗਤ ਦਾ ਹਵਾਲਾ ਦਿੰਦਿਆਂ ਆਪਣੀਆਂ ਹੋਮ ਲੋਨ ਵਿਆਜ ਦਰਾਂ ਵਿੱਚ ਵਾਧਾ ਕਰ ਚੁੱਕਾ ਹੈ।














Add Comment