ਆਕਲੈਂਡ-ਐਸ.ਬੀ.ਐਸ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ ਆਪਣਾ ਸਲਾਨਾ ਇਜਲਾਸ ਬੀਤੇ ਕੱਲ ਮੈਨੂਰੇਵਾ ਸਥਿਤ ਕਲੱਬ ਦੇ ਦਫ਼ਤਰ ਵਿੱਚ ਕੀਤਾ ਗਿਆ।ਅਜਲਾਸ ਦੀ ਸ਼ੁਰੂਆਤ ਕਰਦੇ ਸਭ ਤੋ ਪਹਿਲਾਂ ਹਾਜ਼ਰ ਮੈਂਬਰਾਂ ਨੂੰ ਜੀ ਆਇਆ ਆਖਿਆਂ ਗਿਆ ਇਸ ਤੋ ਬਾਅਦ ਬੀਤੇ ਸਾਲ ਦਾ ਲੇਖਾਂ ਜੋਖਾਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।ਕਲੱਬ ਵੱਲੋਂ ਇਸ ਵਾਰ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸੁਖਜੀਤ ਸਿੰਘ (ਸੁੱਖਾ ਗਿੱਲ)ਨੂੰ ਕਲੱਬ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਨਾਲ ਹੀ ਜਸਪ੍ਰੀਤ ਸਿੰਘ ਪੁਰੇਵਾਲ ਨੂੰ ਵਾਈਸ ਪ੍ਰਧਾਨ,ਸ਼ਰਨਪ੍ਰੀਤ ਸਿੰਘ ਚੇਅਰਮੈਨ ਤੀਰਥ ਸਿੰਘ ਅਟਵਾਲ ਸਕੱਤਰ ਅਤੇ ਖ਼ਜ਼ਾਨਚੀ ਕੁਲਦੀਪ ਸਿੰਘ ਢਿੱਲੋਂ ਨੂੰ ਚੁਣਿਆ ਗਿਆ ਹੈ।

ਮੀਟਿੰਗ ਵਿੱਚ ਤਲਵਿੰਦਰ ਸੋਹਲ ਨੂੰ ਸਪੋਰਟਸ ਕੋਰਡੀਨੇਟਰ ਅਤੇ ਬਲਜਿੰਦਰ ਸਿੰਘ ਰੰਧਾਵਾ ਨੂੰ ਕਲਚਰਲ ਕੋਰਡੀਨੇਟਰ ਤੇ ਕਲੱਬ ਦੇ ਸਪੋਕਸਮੈਨ ਦੀ ਜ਼ੁੰਮੇਵਾਰੀ ਸੰਭਾਲੀ ਗਈ ਹੈ।

ਮਨਜੋਤ ਸਿੰਘ ਗਿੱਲ – ਕਾਰਜਕਾਰੀ ਮੈਂਬਰ,ਨਛੱਤਰ ਸਿੰਘ ਗਿੱਲ – ਕਾਰਜਕਾਰੀ ਮੈਂਬਰ,ਮਨਦੀਪ ਕੂਨਰ – ਕਾਰਜਕਾਰੀ ਮੈਂਬਰ,ਰਾਜਿੰਦਰ ਸਿੰਘ ਧਾਲੀਵਾਲ – ਕਾਰਜਕਾਰੀ ਮੈਂਬਰ,ਇਕਬਾਲ ਸਿੰਘ – ਕਬੱਡੀ ਟੀਮ ਕਪਤਾਨ

ਜਿਕਰਯੋਗ ਹੈ ਕਿ ਕਲੱਬ ਵੱਲੋਂ ਹਰ ਸਾਲ ਵੱਡੇ ਖੇਡ ਮੇਲੇ,ਆਕਲੈਂਡ ‘ਚਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਮੇਲਾ ਤੀਆਂ ਤੀਜ ਦੀਆਂ ਅਤੇ ਅਨੇਕਾਂ ਹੋਰ ਸਮਾਗਮ ਕਰਵਾਏ ਜਾਦੇ ਹਨ।ਕਲੱਬ ਦੀ ਜਿੱਥੇ ਕਬੱਡੀ ਦੀ ਟੀਮ ਹੈ ਇਸ ਦੇ ਨਾਲ ਵਾਲੀਬਾਲ,ਖੋ-ਖੋ ਅਤੇ ਗਿੱਧੇ ਦੀ ਟੀਮ ਹੈ।














Add Comment