ਨਿਊਜ਼ੀਲੈਂਡ ਵਿੱਚ ਜਾਰੀ ਪੋਲਰ ਬਲਾਸਟ ਦੇ ਦਰਮਿਆਨ MetService ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਇਸ ਸਾਲ ਦਾ ਸਭ ਤੋਂ ਘੱਟ ਤਾਪਮਾਨ ਦਰਜ ਹੋ ਸਕਦਾ ਹੈ। ਆਕਲੈਂਡ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ -2°C ਤੱਕ ਡਿੱਗਣ ਦੀ ਸੰਭਾਵਨਾ ਹੈ, ਜਦਕਿ ਦੱਖਣੀ ਟਾਪੂ (South Island) ਦੇ ਕਈ ਇਲਾਕਿਆਂ ਵਿੱਚ ਪਾਰਾ -10°C ਤੱਕ ਹੇਠਾਂ ਜਾ ਸਕਦਾ ਹੈ।
ਮੌਸਮ ਵਿਗਿਆਨੀ ਜੌਨ ਲਾਅ (John Law) ਅਨੁਸਾਰ, ਵੀਰਵਾਰ ਦੀ ਰਾਤ ਨੌਰਥਲੈਂਡ, ਆਕਲੈਂਡ ਅਤੇ ਹੋਰ ਕਈ ਖੇਤਰਾਂ ਵਿੱਚ ਕੜਾਕੇ ਦੀ ਠੰਢ ਰਹੇਗੀ। ਸੜਕਾਂ ‘ਤੇ ਬਰਫ਼ ਜੰਮਣ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਸਕਦਾ ਹੈ, ਇਸ ਲਈ ਡਰਾਈਵਰਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਕੜਾਕੇ ਦੀ ਠੰਢ ਕਾਰਨ ਦੇਸ਼ ਭਰ ਵਿੱਚ ਬਿਜਲੀ ਦੀ ਖਪਤ ਵੀ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। Transpower ਅਨੁਸਾਰ, ਬੁੱਧਵਾਰ ਸਵੇਰੇ ਨੈਸ਼ਨਲ ਗਰਿੱਡ ‘ਤੇ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਦਰਜ ਕੀਤੀ ਗਈ। ਕੰਪਨੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਸ਼ੁੱਕਰਵਾਰ ਸਵੇਰੇ ਬਿਜਲੀ ਦੀ ਸਪਲਾਈ ‘ਤੇ ਦਬਾਅ ਬਣ ਸਕਦਾ ਹੈ, ਜਿਸ ਨਾਲ ਅਸਥਾਈ Energy Shortfall ਦੀ ਸਥਿਤੀ ਪੈਦਾ ਹੋ ਸਕਦੀ ਹੈ। ਹਾਲਾਂਕਿ, ਇਸ ਨਾਲ ਨਜਿੱਠਣ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।














Add Comment