Home » ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਗੱਡੀ ਤੇ ਹੋਇਆ ਹਮਲਾ…..
Home Page News India India News

ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਗੱਡੀ ਤੇ ਹੋਇਆ ਹਮਲਾ…..

Spread the news

ਸਿਆਸਤ ਵਿੱਚ ਉਸ ਵੇਲੇ ਤਣਾਅ ਵਧ ਗਿਆ, ਜਦੋਂ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਗੱਡੀ ਨੂੰ ਨਾਰਥ 24 ਪਰਗਨਾ ਦੇ ਬਿਜਪੁਰ ਇਲਾਕੇ ਵਿੱਚ ਭੀੜ ਨੇ ਰੋਕ ਲਿਆ। ਮਮਤਾ ਬੈਨਰਜੀ ਮੁਤਾਬਕ ਇਸ ਦੌਰਾਨ ਉਨ੍ਹਾਂ ਦੀ ਕਾਰ ‘ਤੇ ਮਿੱਟੀ ਅਤੇ ਚੀਕੜ ਲਗਾਇਆ ਗਿਆ, ਜਦਕਿ ਜੁੱਤੇ ਅਤੇ ਪੱਥਰ ਵੀ ਸੁੱਟੇ ਗਏ।ਘਟਨਾ ਉਸ ਸਮੇਂ ਵਾਪਰੀ ਜਦੋਂ ਮਮਤਾ ਬੈਨਰਜੀ ਕਥਿਤ ਤੌਰ ‘ਤੇ ਮਾਰੇ ਗਏ ਤ੍ਰਿਣਮੂਲ ਕਾਂਗਰਸ ਦੇ ਇੱਕ ਵਰਕਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਸਨ। ਉਨ੍ਹਾਂ ਦੀ ਗੱਡੀ ਨੂੰ ਰੋਕੇ ਜਾਣ ਵੇਲੇ ਮੌਕੇ ‘ਤੇ ਪੁਲਿਸ ਵੀ ਮੌਜੂਦ ਸੀ।ਮਮਤਾ ਬੈਨਰਜੀ ਨੇ ਘਟਨਾ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਕਾਰ ਦੀ ਖਿੜਕੀ ਖੁੱਲ੍ਹੀ ਹੁੰਦੀ ਤਾਂ ਸਥਿਤੀ ਹੋਰ ਖ਼ਤਰਨਾਕ ਹੋ ਸਕਦੀ ਸੀ ਅਤੇ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਸਿਰਫ਼ ਅਚਾਨਕ ਹੋਇਆ ਹੰਗਾਮਾ ਨਹੀਂ, ਸਗੋਂ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ।ਸਾਬਕਾ ਮੁੱਖ ਮੰਤਰੀ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਮੁਤਾਬਕ ਪੁਲਿਸ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਇਸ ਇਲਾਕੇ ਵਿੱਚ ਆਉਣ ਵਾਲੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ।