Home » ਨਿਊਜ਼ੀਲੈਂਡ ਦੇ ਸਕੂਲਾਂ ਲਈ 30 ਮਿਲੀਅਨ ਡਾਲਰ ਦਾ ਸੋਲਰ ਪੈਨਲ ਪ੍ਰੋਗਰਾਮ ਸ਼ੁਰੂ….
Home Page News • New Zealand Local News • NewZealand

ਨਿਊਜ਼ੀਲੈਂਡ ਦੇ ਸਕੂਲਾਂ ਲਈ 30 ਮਿਲੀਅਨ ਡਾਲਰ ਦਾ ਸੋਲਰ ਪੈਨਲ ਪ੍ਰੋਗਰਾਮ ਸ਼ੁਰੂ….

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਭਰ ਦੇ ਲਗਭਗ 500 ਸਕੂਲਾਂ ਲਈ $30 ਮਿਲੀਅਨ ‘Solar on Schools’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਯੋਜਨਾ ਤਹਿਤ ਚੁਣੇ ਗਏ ਸਕੂਲਾਂ ਦੀਆਂ ਛੱਤਾਂ ‘ਤੇ Solar Panels, Battery Systems ਅਤੇ Energy Management Systems ਬਿਨਾਂ ਕਿਸੇ ਸ਼ੁਰੂਆਤੀ ਖਰਚੇ ਦੇ ਲਗਾਏ ਜਾਣਗੇ।ਸਰਕਾਰ ਮੁਤਾਬਕ ਇੱਕ ਵੱਡਾ ਸਕੂਲ ਹਰ ਸਾਲ ਔਸਤਨ $8,000 ਤੱਕ ਬਿਜਲੀ ਦੇ ਬਿੱਲਾਂ ਵਿੱਚ ਬਚਤ ਕਰ ਸਕਦਾ ਹੈ। ਇਹ ਬਚਤ ਪੜ੍ਹਾਈ, ਵਿਦਿਆਰਥੀਆਂ ਅਤੇ ਹੋਰ ਜ਼ਰੂਰੀ ਸਕੂਲੀ ਲੋੜਾਂ ‘ਤੇ ਖਰਚ ਕੀਤੀ ਜਾ ਸਕੇਗੀ।ਇਸ ਦੇ ਨਾਲ ਸਕੂਲ ਵਾਧੂ ਪੈਦਾ ਹੋਈ ਬਿਜਲੀ ਨੂੰ ਗ੍ਰਿਡ ਵਿੱਚ ਵਾਪਸ ਵੇਚ ਕੇ ਆਮਦਨ ਵੀ ਕਮਾ ਸਕਣਗੇ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ Renewable Energy ਬਾਰੇ practically ਸਿੱਖਣ ਦਾ ਮੌਕਾ ਵੀ ਦੇਵੇਗਾ।