Home » ਹਰਭਜਨ ਸਿੰਘ ਨੇ ਆਪ ਛੱਡਣ ਦਾ ਦੱਸਿਆ ਕਾਰਨ ਕਿਹਾ ਮੇਰੀ ਗੱਲ ਨਹੀਂ ਸੁਣੀ ਜਾਂਦੀ ਸੀ…
Home Page News • India • India News

ਹਰਭਜਨ ਸਿੰਘ ਨੇ ਆਪ ਛੱਡਣ ਦਾ ਦੱਸਿਆ ਕਾਰਨ ਕਿਹਾ ਮੇਰੀ ਗੱਲ ਨਹੀਂ ਸੁਣੀ ਜਾਂਦੀ ਸੀ…

Spread the news


ਕ੍ਰਿਕਟ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਪੰਜਾਬ ਵਿਚ ਡਰੱਗਸ ਤੇ ਖੇਡਾਂ ਸੰਬੰਧੀ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਜ਼ਰਅੰਦਾਜ਼ ਕੀਤਾ ਸੀ।46 ਸਾਲਾਂ ਦੇ ਆਫ-ਸਪਿਨਰ ਨੇ ਇੱਕ ਪੋਡਕਾਸਟ ਵਿਚ ਦੱਸਿਆ ਕਿ ਜਦੋਂ (ਪੰਜਾਬ ਦੇ ਮੌਜੂਦਾ ਮੁੱਖ ਮੰਤਰੀ) ਭਗਵੰਤ ਮਾਨ ਨੇ ਮੈਨੂੰ ਆਪ ਵਿਚ ਸ਼ਾਮਿਲ ਹੋਣ ਲਈ ਕਿਹਾ, ਤਾਂ ਇਸ ਦਾ ਟੀਚਾ ਰਾਜਸਭਾ ਵਿਚ ਪਾਰਟੀ ਦਾ ਨੁਮਾਇੰਦਗੀ ਕਰਨਾ ਤੇ ਖੇਡਾਂ ਨਾਲ ਸਬੰਧਿਤ ਮਸਲਿਆਂ ਨੂੰ ਉਠਾਉਣਾ ਸੀ। ਮੈਂ ਉਸ ਸਮੇਂ ਹੀ ਸਾਫ ਕਰ ਦਿੱਤਾ ਸੀ ਕਿ ਮੈਂ ਸਿਰਫ ਖੇਡਾਂ ਬਾਰੇ ਗੱਲ ਕਰਾਂਗਾ ਤੇ ਰਾਜਨੀਤੀ ’ਤੇ ਚਰਚਾ ਨਹੀਂ ਕਰਾਂਗਾ ਕਿਉਂਕਿ ਇਹ ਮੇਰਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿਹਾ ਕਿ ਮੇਰੇ ਆਪ ਵਿਚ ਸ਼ਾਮਿਲ ਹੋਣ ਦਾ ਇਕਲੌਤਾ ਕਾਰਨ ਇਹ ਸੀ ਕਿ ਇਹ ਮੈਨੂੰ ਪੰਜਾਬ ਵਿਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਮਿਲ ਰਿਹਾ ਸੀ। ਪਰ ਜਦੋਂ ਮੈਂ ਆਪਣੇ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਪਾਰਟੀ ਵਿਚ ਨਹੀਂ ਸੁਣਿਆ ਗਿਆ। ਮੇਰੇ ਵਿਚਾਰ ਸਿਰਫ ਵਿਚਾਰ ਹੀ ਰਹਿ ਗਏ। ਦੱਸ ਦਈਏ ਕਿ ਹਰਭਜਨ ਨੂੰ 2022 ਵਿਚ ਆਪ ਵੱਲੋਂ ਰਾਜਸਭਾ ਭੇਜਿਆ ਗਿਆ ਸੀ, ਪਰ ਉਹ ਇਸ ਸਾਲ ਅਪ੍ਰੈਲ ਵਿਚ ਪਾਰਟੀ ਦੇ ਛੇ ਹੋਰ ਮੈਂਬਰਾਂ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ।