ਨਿਊਜ਼ੀਲੈਂਡ ਸਰਕਾਰ Skilled Migrant Category (SMC) Resident Visa ਵਿੱਚ ਵੱਡੇ ਬਦਲਾਅ ਕਰਨ ਜਾ ਰਹੀ ਹੈ। 24 ਅਗਸਤ 2026 ਤੋਂ SMC ਦੇ ਮੌਜੂਦਾ 6-ਪੁਆਇੰਟ ਸਿਸਟਮ ਦੇ ਨਾਲ ਦੋ ਨਵੇਂ ਰੈਜ਼ੀਡੈਂਸੀ ਪਾਥਵੇਅ ਸ਼ੁਰੂ ਕੀਤੇ ਜਾਣਗੇ—Skilled Work Experience Pathway ਅਤੇ Trades and Technician Pathway।
Skilled Work Experience Pathway ਖ਼ਾਸ ਤੌਰ ’ਤੇ ਉਨ੍ਹਾਂ skilled workers ਲਈ ਹੈ ਜਿਨ੍ਹਾਂ ਕੋਲ ਮਜ਼ਬੂਤ work experience ਹੈ। ਆਮ ਤੌਰ ’ਤੇ ਬਿਨੈਕਾਰ ਨੂੰ ANZSCO Skill Level 1–3 ਦੀ skilled job ਜਾਂ job offer, ਘੱਟੋ-ਘੱਟ 5 ਸਾਲ ਦਾ relevant work experience, ਜਿਸ ਵਿੱਚ 2 ਸਾਲ ਨਿਊਜ਼ੀਲੈਂਡ ਵਿੱਚ ਲੋੜੀਂਦੀ wage ’ਤੇ ਕੰਮ ਕਰਨਾ ਸ਼ਾਮਲ ਹੈ, ਪੂਰਾ ਕਰਨਾ ਹੋਵੇਗਾ।
ਦੂਜਾ Trades and Technician Pathway eligible trades ਅਤੇ technical occupations ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਹੈ। ਇਸ ਤਹਿਤ relevant Level 4 ਜਾਂ ਇਸ ਤੋਂ ਉੱਪਰ ਦੀ qualification, ਘੱਟੋ-ਘੱਟ 2.5 ਸਾਲ post-qualification relevant experience ਅਤੇ ਇਸ ਤੋਂ ਇਲਾਵਾ 1.5 ਸਾਲ ਨਿਊਜ਼ੀਲੈਂਡ ਵਿੱਚ skilled work experience ਦੀ ਲੋੜ ਹੋਵੇਗੀ।
ਇਸ ਬਦਲਾਅ ਨਾਲ ਕਈ tradespeople, technicians ਅਤੇ experienced skilled workers ਲਈ residence ਹਾਸਲ ਕਰਨ ਦੇ ਵਾਧੂ ਰਸਤੇ ਖੁੱਲ੍ਹਣਗੇ। ਹਾਲਾਂਕਿ, ਹਰ occupation ਇਸ ਯੋਜਨਾ ਵਿੱਚ ਸ਼ਾਮਲ ਨਹੀਂ ਹੈ—Trades and Technician pathway ਲਈ INZ ਨੇ eligible occupations ਦੀ ਖ਼ਾਸ ਸੂਚੀ ਜਾਰੀ ਕੀਤੀ ਹੈ।
ਇੱਕ ਹੋਰ ਅਹਿਮ ਬਦਲਾਅ ਇਹ ਹੈ ਕਿ 24 ਅਗਸਤ ਤੋਂ SMC wage-threshold ਦੇ ਨਿਯਮ ਵੀ ਬਦਲਣਗੇ। ਇਸ ਤੋਂ ਇਲਾਵਾ, ਪੁਰਾਣੇ ਨਿਯਮਾਂ ਤਹਿਤ ਬਣਾਏ ਪਰ ਜਮ੍ਹਾਂ ਨਾ ਕੀਤੇ ਗਏ Draft EOIs ਵੀ 24 ਅਗਸਤ ਨੂੰ expire ਅਤੇ delete ਹੋ ਜਾਣਗੇ।














Add Comment