ਅਮਰੀਕਾ ਦੇ ਨਾਮੀਂ ਸ਼ਹਿਰ ਸ਼ਿਕਾਗੋ ਵਿਖੇ 32 ਸਾਲਾ ਔਰਤ ਦੀ ਚਾਕੂ ਮਾਰ ਕੇ ਹੱਤਿਆ ਦੇ ਮਾਮਲੇ ਵਿੱਚ 31 ਸਾਲਾ ਅੰਕੁਰ ਪਟੇਲ ਨੂੰ ਫਰਸਟ-ਡਿਗਰੀ ਮਰਡਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਨੂੰ O’Hare International Airport ਤੋਂ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਕਥਿਤ ਤੌਰ ’ਤੇ ਭਾਰਤ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪ੍ਰੋਸੀਕਿਊਟਰਾਂ ਮੁਤਾਬਕ, ਪਟੇਲ ਅਤੇ ਮ੍ਰਿਤਕ ਔਰਤ ਪਤੀ ਪਤਨੀ ਸਨ ਜੋਂ ਹੁਣ ਵੱਖ ਰਹਿ ਰਹੇ ਸਨ। ਦੋਵਾਂ ਦੀ ਇੱਕ 5 ਸਾਲਾ ਧੀ ਹੈ, ਜੋ ਪਟੇਲ ਦੇ ਮਾਪਿਆਂ ਕੋਲ ਭਾਰਤ ਵਿੱਚ ਰਹਿ ਰਹੀ ਸੀ। ਦੱਸਿਆ ਗਿਆ ਹੈ ਕਿ ਔਰਤ ਆਪਣੇ ਨਵੇਂ ਸਾਥੀ ਨਾਲ Louisiana ਚਲੀ ਗਈ ਸੀ। ਜਾਂਚਕਰਤਾਵਾਂ ਦੇ ਮੁਤਾਬਕ 8 ਅਗਸਤ ਨੂੰ ਅੰਕੁਰ ਪਟੇਲ ਨੇ ਔਰਤ ਨੂੰ ਕਥਿਤ ਤੌਰ ’ਤੇ ਸ਼ਿਕਾਗੋ ਬੁਲਾਇਆ ਅਤੇ ਉਸ ਨੂੰ ਆਪਣੀ ਧੀ ਨੂੰ ਮਿਲਣ/ਲੈ ਜਾਣ ਲਈ ਆਉਣ ਲਈ ਕਿਹਾ। ਪ੍ਰੋਸੀਕਿਊਟਰਾਂ ਦਾ ਦੋਸ਼ ਹੈ ਕਿ ਪਟੇਲ ਨੇ ਇਸ ਤੋਂ ਪਹਿਲਾਂ ਹੀ ਧੀ ਨੂੰ ਭਾਰਤ ਭੇਜ ਦਿੱਤਾ ਸੀ ਅਤੇ ਔਰਤ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ।
ਰਿਪੋਰਟ ਮੁਤਾਬਕ, ਘਟਨਾ ਤੋਂ ਪਹਿਲਾਂ ਪਟੇਲ ਨੇ ਇੱਕ ਸਟੋਰ ਤੋਂ ਛੋਟਾ folding knife ਖਰੀਦਿਆ। CCTV ਵਿੱਚ ਉਸ ਨੂੰ ਕਥਿਤ ਤੌਰ ’ਤੇ ਚਾਕੂ ਨਾਲ stabbing ਅਤੇ slicing ਵਰਗੀਆਂ ਹਰਕਤਾਂ ਕਰਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਉਹ ਉਸ apartment ਵਿੱਚ ਗਿਆ ਜਿੱਥੇ ਔਰਤ ਦੇ ਪਹੁੰਚਣ ਦੀ ਉਡੀਕ ਕਰ ਰਿਹਾ ਸੀ। ਪੁਲਿਸ ਮੁਤਾਬਕ ਔਰਤ ਦੇ ਗਰਦਨ ’ਤੇ ਚਾਕੂ ਦਾ ਗੰਭੀਰ ਜ਼ਖ਼ਮ ਮਿਲਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। Autopsy ਵਿੱਚ ਉਸ ਦੇ ਬਾਂਹ ’ਤੇ ਵੀ ਕਈ defensive wounds ਮਿਲੇ, ਜੋ ਸੰਭਾਵਤ ਤੌਰ ’ਤੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਲੱਗੇ ਸਨ।
ਕਤਲ ਤੋਂ ਬਾਅਦ ਪਟੇਲ ਕਥਿਤ ਤੌਰ ’ਤੇ O’Hare ਏਅਰਪੋਰਟ ਵੱਲ ਭੱਜਿਆ। ਉਸ ਨੇ ਪਹਿਲਾਂ ਭਾਰਤ ਜਾਣ ਲਈ flight ticket ਲੈਣ ਦੀ ਕੋਸ਼ਿਸ਼ ਕੀਤੀ, ਪਰ ਟਿਕਟ ਕਾਊਂਟਰ ਬੰਦ ਹੋਣ ਕਾਰਨ ਉਹ ਸਫਲ ਨਾ ਹੋਇਆ। ਬਾਅਦ ਵਿੱਚ ਉਸ ਨੇ ਨਵੇਂ ਕੱਪੜੇ ਅਤੇ ਜੁੱਤੇ ਖਰੀਦੇ ਅਤੇ ਇੱਕ motel ਵਿੱਚ ਚਲਾ ਗਿਆ। ਪੁਲਿਸ ਨੇ ਕਥਿਤ ਤੌਰ ’ਤੇ ਉਹ ਚਾਕੂ ਵੀ ਬਰਾਮਦ ਕਰ ਲਿਆ ਜੋ ਹਮਲੇ ਵਿੱਚ ਵਰਤਿਆ ਗਿਆ ਸੀ।
ਅਗਲੀ ਸਵੇਰ ਪਟੇਲ ਦੁਬਾਰਾ O’Hare Airport ਪਹੁੰਚਿਆ ਅਤੇ ਭਾਰਤ ਜਾਣ ਲਈ ticket ਖਰੀਦ ਲਈ। ਪਰ ਪੁਲਿਸ ਪਹਿਲਾਂ ਹੀ federal authorities ਨੂੰ ਉਸ ਦੇ ਸੰਭਾਵਿਤ ਭੱਜਣ ਬਾਰੇ ਸੂਚਿਤ ਕਰ ਚੁੱਕੀ ਸੀ। ਜਦੋਂ Homeland Security ਨੇ ਉਸ ਦੀ ticket purchase ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਅਧਿਕਾਰੀਆਂ ਨੇ ਉਸ ਨੂੰ airport ਤੋਂ ਗ੍ਰਿਫ਼ਤਾਰ ਕਰ ਲਿਆ।














Add Comment