ਨਿਊਜ਼ੀਲੈਂਡ ਵਿੱਚ ਗੈਰ-ਕਾਨੂੰਨੀ ਤੰਬਾਕੂ ਦੀ ਤਸਕਰੀ ਨੂੰ ਲੈ ਕੇ ਚਿੰਤਾ ਵਧ ਰਹੀ ਹੈ। Customs ਅਧਿਕਾਰੀਆਂ ਮੁਤਾਬਕ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਿਊਜ਼ੀਲੈਂਡ ਨੂੰ ਗੈਰ-ਕਾਨੂੰਨੀ ਤੰਬਾਕੂ ਲਈ ਇੱਕ ਮੁਨਾਫ਼ੇ ਵਾਲੇ ਬਾਜ਼ਾਰ ਵਜੋਂ ਦੇਖ ਰਹੇ ਹਨ।
ਤਸਕਰ ਅਕਸਰ ਸਿਗਰਟਾਂ ਅਤੇ ਹੋਰ ਤੰਬਾਕੂ ਉਤਪਾਦਾਂ ਨੂੰ ਕਾਨੂੰਨੀ ਸਮਾਨ ਦੇ ਪਿੱਛੇ ਲੁਕਾ ਕੇ ਦੇਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। Customs ਦੀ 2025 ਦੀ ਸਾਲਾਨਾ ਰਿਪੋਰਟ ਮੁਤਾਬਕ, 2024/25 ਦੌਰਾਨ ਸਰਹੱਦ ‘ਤੇ 9 ਟਨ ਤੋਂ ਵੱਧ ਗੈਰ-ਕਾਨੂੰਨੀ ਤੰਬਾਕੂ ਨੂੰ ਰੋਕਿਆ ਗਿਆ, ਜਿਸ ਨਾਲ ਲਗਭਗ NZ$17.7 ਮਿਲੀਅਨ ਦੇ ਮਾਲੀਏ ਦੇ ਨੁਕਸਾਨ ਨੂੰ ਰੋਕਿਆ ਗਿਆ।ਜੁਲਾਈ 2026 ਵਿੱਚ Customs ਦੀ ਅਗਵਾਈ ਹੇਠ ਕੀਤੀ ਗਈ ਇੱਕ joint operation ਦੌਰਾਨ 13.78 ਲੱਖ ਤੋਂ ਵੱਧ ਗੈਰ-ਕਾਨੂੰਨੀ ਸਿਗਰਟਾਂ ਜ਼ਬਤ ਕੀਤੀਆਂ ਗਈਆਂ ਅਤੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਕਾਰਵਾਈ ਨਾਲ ਲਗਭਗ NZ$2 ਮਿਲੀਅਨ ਦੇ Customs revenue ਦੀ ਚੋਰੀ ਨੂੰ ਰੋਕਿਆ ਗਿਆ।
ਇਸ ਸਮੱਸਿਆ ਨਾਲ ਨਜਿੱਠਣ ਲਈ ਮਈ 2026 ਵਿੱਚ Customs, Police ਅਤੇ Health New Zealand ਸਮੇਤ ਸਰਕਾਰੀ ਏਜੰਸੀਆਂ ਨੂੰ ਇਕੱਠਾ ਕਰਕੇ Illicit Tobacco Action Group ਬਣਾਇਆ ਗਿਆ ਹੈ।Customs ਮੁਤਾਬਕ ਗੈਰ-ਕਾਨੂੰਨੀ ਤੰਬਾਕੂ ਦੀ ਦਰਾਮਦ ‘ਤੇ ਸਖ਼ਤ ਨਿਯਮ ਲਾਗੂ ਹਨ ਅਤੇ ਬਿਨਾਂ ਲੋੜੀਂਦੇ ਪਰਮਿਟ ਦੇ ਆਉਣ ਵਾਲੇ ਤੰਬਾਕੂ ਉਤਪਾਦ ਜ਼ਬਤ ਕਰਕੇ ਨਸ਼ਟ ਕੀਤੇ ਜਾ ਸਕਦੇ ਹਨ।
ਨਿਊਜ਼ੀਲੈਂਡ ‘ਚ ਗੈਰ-ਕਾਨੂੰਨੀ ਤੰਬਾਕੂ ਦੀ ਤਸਕਰੀ ਦਾ ਬੋਲਬਾਲਾ…













Add Comment