ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ Post-Study Work Visa (PSWV) ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮ 16 ਨਵੰਬਰ 2026 ਤੋਂ ਲਾਗੂ ਹੋਣਗੇ।
ਨਵੇਂ ਨਿਯਮਾਂ ਤਹਿਤ NZQCF Level 7 Graduate Diploma ਪੂਰਾ ਕਰਨ ਵਾਲੇ ਵਿਦਿਆਰਥੀ ਵੀ Post-Study Work Visa ਲਈ ਯੋਗ ਹੋ ਸਕਣਗੇ। ਇਸ ਲਈ ਵਿਦਿਆਰਥੀ ਨੇ Graduate Diploma ਨਿਊਜ਼ੀਲੈਂਡ ਵਿੱਚ full-time ਪੂਰਾ ਕੀਤਾ ਹੋਵੇ ਅਤੇ ਉਸ ਕੋਲ Bachelor’s degree ਹੋਵੇ, ਜੋ ਨਿਊਜ਼ੀਲੈਂਡ ਜਾਂ ਕਿਸੇ ਹੋਰ ਦੇਸ਼ ਤੋਂ ਕੀਤੀ ਹੋ ਸਕਦੀ ਹੈ।
Graduate Diploma ਦੇ ਆਧਾਰ ‘ਤੇ ਮਿਲਣ ਵਾਲਾ Post-Study Work Visa ਨਿਊਜ਼ੀਲੈਂਡ ਵਿੱਚ ਕੀਤੀ ਪੜ੍ਹਾਈ ਦੀ ਮਿਆਦ ਦੇ ਬਰਾਬਰ ਹੋ ਸਕਦਾ ਹੈ, ਪਰ ਵੱਧ ਤੋਂ ਵੱਧ 1 ਸਾਲ ਤੱਕ ਹੋਵੇਗਾ। Bachelor’s degree ਵਾਲੇ Graduate Diploma holders ਨੂੰ open work conditions ਮਿਲ ਸਕਦੀਆਂ ਹਨ।
ਇਸ ਤੋਂ ਇਲਾਵਾ, 16 ਨਵੰਬਰ 2026 ਤੋਂ ਕੁਝ ਹੋਰ eligible graduates ਲਈ ਨਵਾਂ Short-Term Graduate Work Visa ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ 6 ਮਹੀਨਿਆਂ ਤੱਕ open work rights ਮਿਲਣਗੇ।














Add Comment