Home » ਜਲੰਧਰ ”ਚ ਦਿਨ-ਦਿਹਾੜੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਹੋਇਆ ਅਗਵਾ
India India News

ਜਲੰਧਰ ”ਚ ਦਿਨ-ਦਿਹਾੜੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਹੋਇਆ ਅਗਵਾ

Spread the news

ਜਲੰਧਰ ਦੇ ਵੈਸਟ ਹਲਕੇ ਦੀ ਪੁਲਿਸ ਚੌਂਕੀ ਲੈਦਰ ਕੰਪਲੈਕਸ ਅਧੀਨ ਆਉਂਦੇ ਇਲਾਕੇ ‘ਚ 4 ਸਾਲਾ ਬੱਚੇ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਦੁਪਹਿਰ ਵੇਲੇ ਚਿੱਟੇ ਰੰਗ ਦੀ ਐਕਟਿਵਾ ਸਵਾਰ 2 ਨੌਜਵਾਨ ਬੱਚੇ ਨੂੰ ਲੈ ਕੇ ਫਰਾਰ ਹੋ ਗਏ ਹਨ। ਉੱਥੇ ਹੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਇਕ ਨੌਜਵਾਨ ਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਹੈ, ਜਦਕਿ ਦੂਜੇ ਦਾ ਚਿਹਰਾ ਸਾਫ਼ ਵਿਖਾਈ ਦੇ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਗਲੀ ‘ਚ ਖੇਡ ਰਿਹਾ ਸੀ, ਇਸ ਦੌਰਾਨ ਐਕਟਿਵਾ ਸਵਾਰ 2 ਨੌਜਵਾਨ ਬੱਚੇ ਨੂੰ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਗਲੀ ਵਿੱਚ ਬੱਚੇ ਖੇਡ ਰਹੇ ਸਨ। ਇਸ ਦੌਰਾਨ ਬੱਚੇ ਨੂੰ ਐਕਟਿਵਾ ਸਵਾਰ 2 ਨੌਜਵਾਨ ਰਾਜ ਨਗਰ ਵੱਲ ਲੈ ਕੇ ਫਰਾਰ ਹੋ ਗਏ। ਪੀੜਤ ਬੱਚੇ ਦੀ ਮਾਂ ਸ਼ਾਨੂ ਨੇ ਦੱਸਿਆ ਕਿ ਉਸ ਦਾ ਬੱਚਾ ਕੁੰਜ ਗਲੀ ‘ਚ ਖੇਡ ਰਿਹਾ ਸੀ। ਇਸ ਦੌਰਾਨ ਐਕਟਿਵਾ ਸਵਾਰ 2 ਨੌਜਵਾਨ ਆਏ ਅਤੇ ਬੱਚੇ ਨੂੰ ਚੁੱਕ ਕੇ ਲੈ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਉੱਥੇ ਹੀ ਘਟਨਾ ਨੂੰ ਲੈ ਕੇ ਹੋਰ ਬੱਚੇ ਕ੍ਰਿਸ਼ ਨੇ ਦੱਸਿਆ ਕਿ ਐਕਟਿਵਾ ਸਵਾਰ 2 ਨੌਜਵਾਨ ਉਸ ਦੇ ਦੋਸਤ ਨੂੰ ਚੁੱਕ ਕੇ ਲੈ ਗਏ ਹਨ। ਪੁਲਿਸ ਵੱਲੋਂ ਸ਼ਹਿਰ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।