ਆਕਲੈਂਡ(ਰੰਧਾਵਾ) ਆਕਲੈਂਡ ਵਿੱਚ ਏਅਰ ਰਾਈਫਲ ਨਾਲ ਬੱਤਖਾਂ ‘ਤੇ ਗੋਲੀਬਾਰੀ ਕਰਨ ਦੇ ਸਬੰਧੀ ਦੋ ਜਣਿਆਂ ‘ਤੇ ਦੋਸ਼ ਲਗਾਏ ਗਏ ਹਨ।ਕੱਲ੍ਹ ਰਾਤ 11 ਵਜੇ ਤੋਂ ਥੋੜ੍ਹੀ ਦੇਰ ਬਾਅਦ ਲੋਕਾਂ ਵੱਲੋਂ ਬੱਤਖਾਂ ‘ਤੇ ਗੋਲੀਬਾਰੀ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਐਵੋਨਡੇਲ ਦੇ ਰੌਬਰਟਨ ਰੋਡ ‘ਤੇ ਪੁਲਿਸ ਨੂੰ ਬੁਲਾਇਆ ਗਿਆ।ਅਧਿਕਾਰੀਆਂ ਨੇ 18 ਅਤੇ 19 ਸਾਲ ਦੀ ਉਮਰ ਦੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇੱਕ ਏਅਰ ਰਾਈਫਲ ਅਤੇ ਕਰਾਸਬੋਅ ਲੱਭੇ ਗਏ ਅਤੇ ਜ਼ਬਤ ਕਰ ਲਏ ਗਏ।ਦੋਵਾਂ ‘ਤੇ ਜਾਨਵਰਾਂ ਨਾਲ ਬੇਰਹਿਮੀ/ਮਾੜੇ ਵਿਵਹਾਰ ਦੇ ਦੋਸ਼ ਲਗਾਏ ਗਏ ਹਨ।ਪੁਲਿਸ ਜਾਂਚ ਜਾਰੀ ਹੈ।
ਆਕਲੈਂਡ ‘ਚ ਏਅਰ ਰਾਈਫਲ ਨਾਲ ਬੱਤਖਾਂ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਦੋ ਜਣੇ ਗ੍ਰਿਫ਼ਤਾਰ….













Add Comment