Home » ਪੱਛਮੀ ਆਕਲੈਂਡ ਦੇ ਗਲੈਨਡੀਨ ਚਾਕੂ ਨਾਲ ਹੋਏ ਹਮਲੇ ਵਿੱਚ ਦੋ ਜਣੇ ਹੋਏ ਜ਼ਖ਼ਮੀ…
Home Page News • New Zealand Local News • NewZealand

ਪੱਛਮੀ ਆਕਲੈਂਡ ਦੇ ਗਲੈਨਡੀਨ ਚਾਕੂ ਨਾਲ ਹੋਏ ਹਮਲੇ ਵਿੱਚ ਦੋ ਜਣੇ ਹੋਏ ਜ਼ਖ਼ਮੀ…

Spread the news

ਆਕਲੈਂਡ(ਰੰਧਾਵਾ) ਪੱਛਮੀ ਆਕਲੈਂਡ ਦੇ ਗਲੈਨਡੀਨ ਇਲਾਕੇ ਦੀ ਕਿਰਬੀ ਸਟ੍ਰੀਟ ’ਤੇ ਬੀਤੀ ਰਾਤ ਵਾਪਰੀ ਘਟਨਾ ਤੋਂ ਬਾਅਦ ਦੋ ਜਣਿਆਂ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇੱਕ ਤੀਜੇ ਵਿਅਕਤੀ ਨੂੰ ਵੀ ਦਰਮਿਆਨੇ ਪੱਧਰ ਦੀਆਂ ਸੱਟਾਂ ਲੱਗੀਆਂ ਹਨ।ਸੇਂਟ ਜੌਨ ਮੁਤਾਬਕ, ਮੌਕੇ ’ਤੇ ਤਿੰਨ ਐਂਬੂਲੈਂਸਾਂ, ਗੰਭੀਰ ਮਰੀਜ਼ਾਂ ਦੀ ਦੇਖਭਾਲ ਲਈ ਦੋ ਵਿਸ਼ੇਸ਼ ਟੀਮਾਂ ਅਤੇ ਇੱਕ ਆਪਰੇਸ਼ਨ ਮੈਨੇਜਰ ਭੇਜਿਆ ਗਿਆ। ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।ਘਟਨਾ ਕਿਵੇਂ ਵਾਪਰੀ, ਇਸ ਬਾਰੇ ਹੋਰ ਵੇਰਵੇ ਹਾਲੇ ਸਾਹਮਣੇ ਨਹੀਂ ਆਏ।ਪੁਲਿਸ ਦੀ ਜਾਂਚ ਲਗਾਤਾਰ ਜਾਰੀ ਹੈ।