Home » ਬੰਗਾ-ਫਗਵਾੜਾ ਹਾਈਵੇ ’ਤੇ ਐਲ.ਪੀ.ਯੂ. ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 3 ਦੀ ਮੌਤ ਅਤੇ 24 ਜ਼ਖਮੀ….
Home Page News • India • India News

ਬੰਗਾ-ਫਗਵਾੜਾ ਹਾਈਵੇ ’ਤੇ ਐਲ.ਪੀ.ਯੂ. ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 3 ਦੀ ਮੌਤ ਅਤੇ 24 ਜ਼ਖਮੀ….

Spread the news

ਅੱਜ ਸੋਮਵਾਰ ਤੜਕੇ ਬੰਗਾ-ਫਗਵਾੜਾ ਨੈਸ਼ਨਲ ਹਾਈਵੇ ’ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਪ੍ਰਾਈਵੇਟ ਬੱਸ ਪਲਟ ਗਈ। ਇਸ ਹਾਦਸੇ ਵਿੱਚ 3 ਜਣਿਆਂ ਦੀ ਮੌਤ ਹੋ ਗਈ ਹੈ ਅਤੇ 24 ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਲਗਭਗ 4:30 ਵਜੇ ਮਾਝਰੀ ਪਿੰਡ ਨੇੜੇ ਵਾਪਰਿਆ। ਬੱਸ ਮਨਾਲੀ ਤੋਂ ਅਮ੍ਰਿਤਸਰ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਐਲ.ਪੀ.ਯੂ. ਦੇ ਬਹੁਤ ਸਾਰੇ ਵਿਦਿਆਰਥੀ ਤੇ ਹੋਰ ਸੈਲਾਨੀ ਸਵਾਰ ਸਨ। ਬੰਗਾ ਫਲਾਈਓਵਰ ਪਾਰ ਕਰਨ ਤੋਂ ਬਾਅਦ ਉਤਰਾਈ ਵੇਲੇ ਬੱਸ ਪੁਲ ਤੋਂ ਹੇਠਾਂ ਡਿੱਗ ਪਈ ਅਤੇ ਪਲਟ ਗਈ। ਮ੍ਰਿਤਕਾਂ ਵਿੱਚ ਬੱਸ ਕੰਡਕਟਰ ਖੇਮ ਸਿੰਘ ਅਤੇ ਐਲ.ਪੀ.ਯੂ. ਦੀ ਵਿਦਿਆਰਥਣ ਜਸ਼ੀਨਾ ਜੋਸਫ਼ ਸ਼ਾਮਲ ਹਨ। ਤੀਜੇ ਮ੍ਰਿਤਕ ਦੀ ਪਛਾਣ ਹਾਲੇ ਨਹੀਂ ਹੋ ਸਕੀ। 21 ਯਾਤਰੀਆਂ ਨੂੰ ਹਲਕੇ ਜ਼ਖਮ ਆਏ ਹਨ ਜਦਕਿ 3 ਗੰਭੀਰ ਹਾਲਤ ਵਿੱਚ ਹਨ।