National Party ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਮੁੜ ਸਰਕਾਰ ਬਣਾਉਂਦੀ ਹੈ ਤਾਂ South Auckland ਦੇ Mill Road corridor ਦੇ ਪਹਿਲੇ ਪੜਾਅ ਦੀ ਉਸਾਰੀ ਲਈ $1.75 ਬਿਲੀਅਨ ਰੱਖੇ ਜਾਣਗੇ।
ਪਹਿਲਾ ਪੜਾਅ Manukau ਤੋਂ Alfriston ਤੱਕ ਹੋਵੇਗਾ ਅਤੇ ਉਸਾਰੀ 2028 ਦੇ ਅੰਤ ਵਿੱਚ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਫੰਡ Budget 2028 ਵਿੱਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ Alfriston ਤੋਂ Drury ਤੱਕ ਦੂਜੇ ਅਤੇ ਤੀਜੇ ਪੜਾਅ ਦਾ ਰਸਤਾ ਸੁਰੱਖਿਅਤ ਕਰਨ ਲਈ 2027-28 ਵਿੱਚ NZTA ਨੂੰ $100 ਮਿਲੀਅਨ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਪੂਰਾ ਹੋਣ ’ਤੇ Mill Road corridor ਲਗਭਗ 21.5 ਕਿਲੋਮੀਟਰ ਲੰਬੀ ਚਾਰ-ਲੇਨ ਸੜਕ ਹੋਵੇਗੀ, ਜੋ Manukau ਤੋਂ Drury ਤੱਕ State Highway 1 ਦੇ ਸਮਾਂਤਰ ਚੱਲੇਗੀ।
National ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ Drury, Papakura ਅਤੇ Manukau ਵਿਚਕਾਰ ਆਵਾਜਾਈ ਸੁਧਰੇਗੀ ਅਤੇ Southern Motorway ਉੱਤੇ ਭੀੜ ਦਾ ਦਬਾਅ ਘਟੇਗਾ। ਇਹ ਐਲਾਨ ਫਿਲਹਾਲ National Party ਦਾ ਚੋਣ ਵਾਅਦਾ ਹੈ।













