Home » ਨਿਊਜ਼ੀਲੈਂਡ ਏਅਰਲਾਈਨ ਦੀ ਹਾਕਸ ਬੇਅ ਜਾਂ ਰਹੀ ਉਡਾਣ ਦੇ ਪਹੀਏ ਵਿੱਚ ਆਈ ਖਰਾਬੀ ਤੋਂ ਬਾਅਦ ਕਰਵਾਈ ਗਈ ਸੁਰੱਖਿਅਤ ਲੈਡਿੰਗ…
Home Page News • New Zealand Local News • NewZealand

ਨਿਊਜ਼ੀਲੈਂਡ ਏਅਰਲਾਈਨ ਦੀ ਹਾਕਸ ਬੇਅ ਜਾਂ ਰਹੀ ਉਡਾਣ ਦੇ ਪਹੀਏ ਵਿੱਚ ਆਈ ਖਰਾਬੀ ਤੋਂ ਬਾਅਦ ਕਰਵਾਈ ਗਈ ਸੁਰੱਖਿਅਤ ਲੈਡਿੰਗ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਏਅਰ ਨਿਊਜ਼ੀਲੈਂਡ ਦਾ ਇੱਕ ਜਹਾਜ਼, ਜਿਸ ਨੇ ਅੱਜ ਸਵੇਰੇ ਹਾਕਸ ਬੇ (Hawke’s Bay) ਹਵਾਈ ਅੱਡੇ ‘ਤੇ ਪਹੁੰਚਣ ਵੇਲੇ ‘ਮੇਅ-ਡੇਅ’ (ਐਮਰਜੈਂਸੀ) ਦਾ ਸੰਕੇਤ ਦਿੱਤਾ ਸੀ ਦੀ ਸੁਰੱਖਿਅਤ ਲੈਡਿੰਗ ਹੋ ਗਈ ਹੈ।ਅੱਜ ਸਵੇਰੇ ਲਗਭਗ 9:30 ਵਜੇ ਆਕਲੈਂਡ ਤੋਂ ਨੇਪੀਅਰ ਜਾਣ ਵਾਲੀ ਉਡਾਣ NZ 5013 ਨੂੰ ਹਾਕਸ ਬੇ ਦੇ ਉੱਪਰ ਚੱਕਰ ਲਗਾਉਂਦੇ ਹੋਏ ਦੇਖਿਆ ਗਿਆ ਸੀ।ਇਸ ਜਹਾਜ਼ ਨੇ ਸਵੇਰੇ 9:15 ਵਜੇ ਨੇਪੀਅਰ ਵਿਖੇ ਉਤਰਨਾ ਸੀ।ਮੈਰੀਟਾਈਮ ਨਿਊਜ਼ੀਲੈਂਡ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਦੀ ਇੱਕ ਬੁਲਾਰਣ ਨੇ ਦੱਸਿਆ ਕਿ ਜਹਾਜ਼ ਦੇ ਅਗਲੇ ਪਹੀਏ ਵਿੱਚ ਸਮੱਸਿਆ ਆਉਣ ਤੋਂ ਬਾਅਦ ਪਾਇਲਟ ਨੇ ਸਵੇਰੇ 9:22 ਵਜੇ ‘ਮੇਅ-ਡੇਅ’ ਦਾ ਸੰਕੇਤ ਦਿੱਤਾ ਸੀ।ਜਹਾਜ਼ ਨੇ ਸਵੇਰੇ 9:40 ਵਜੇ ਦੇ ਕਰੀਬ ਉਤਰਨ ਦੀ ਤਿਆਰੀ ਕੀਤੀ ਅਤੇ ਅੰਤ ਵਿੱਚ ਸਵੇਰੇ 10 ਵਜੇ ਦੇ ਆਸ-ਪਾਸ ਸੁਰੱਖਿਅਤ ਉਤਰ ਗਿਆ। ਜਦੋਂ ਇਹ ਉਡਾਣ ਉਤਰਨ ਲਈ ਆ ਰਹੀ ਸੀ, ਤਾਂ ਹਾਕਸ ਬੇ ਹਵਾਈ ਅੱਡੇ ‘ਤੇ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਦੇ ਅਮਲੇ ਨੂੰ ਤਾਇਨਾਤ ਕੀਤਾ ਗਿਆ ਸੀ