Home » ਨਿਊਜ਼ੀਲੈਂਡ ‘ਚ ਕੀਮਤ ਘਟਣ ‘ਤੇ ਕੋਕੀਨ ਦੀ ਵਰਤੋਂ ‘ਚ ਹੋਇਆ ਵਾਧਾ,ਨਵੇਂ ਅੰਕੜੇ ਆਏ ਸਾਹਮਣੇ….
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਕੀਮਤ ਘਟਣ ‘ਤੇ ਕੋਕੀਨ ਦੀ ਵਰਤੋਂ ‘ਚ ਹੋਇਆ ਵਾਧਾ,ਨਵੇਂ ਅੰਕੜੇ ਆਏ ਸਾਹਮਣੇ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਵਿੱਚ ਕੋਕੀਨ ਦੀ ਵਰਤੋਂ ਵਿੱਚ ਵਾਧੇ ਨੂੰ ਲੈ ਕੇ ਨਵੀਂ ਰਿਸਰਚ ਸਾਹਮਣੇ ਆਈ ਹੈ। Wastewater testing ਦੇ ਅਨੁਮਾਨ ਮੁਤਾਬਕ 2026 ਦੀ ਦੂਜੀ ਤਿਮਾਹੀ ਦੌਰਾਨ ਦੇਸ਼ ਵਿੱਚ ਹਰ ਹਫ਼ਤੇ ਲਗਭਗ 6.8 ਕਿਲੋਗ੍ਰਾਮ ਕੋਕੀਨ ਦੀ ਖਪਤ ਹੋ ਰਹੀ ਸੀ।New Zealand Drug Trends Survey ਮੁਤਾਬਕ, ਸਰਵੇਖਣ ਵਿੱਚ 31% respondents ਨੇ ਕੋਕੀਨ ਵਰਤਣ ਦੀ ਰਿਪੋਰਟ ਕੀਤੀ, ਜਦਕਿ 2017/18 ਵਿੱਚ ਇਹ ਅੰਕੜਾ 11% ਸੀ।Massey University ਦੇ Professor Chris Wilkins ਨੇ ਕਿਹਾ ਕਿ ਕੋਕੀਨ ਦੀ ਵਰਤੋਂ ਨੂੰ ਕੁਝ ਲੋਕਾਂ ਵੱਲੋਂ ਘੱਟ ਖ਼ਤਰਨਾਕ ਸਮਝੇ ਜਾਣ ਦਾ ਰੁਝਾਨ ਬਣ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਦੀ ਵਧਦੀ ਉਪਲਬਧਤਾ ਅਤੇ ਸਮਾਜਿਕ ਸਵੀਕਾਰਤਾ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ।ਰਿਸਰਚ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੋਕੀਨ ਦੀ ਮਹਿੰਗਾਈ-ਅਨੁਕੂਲ ਕੀਮਤ 2017 ਵਿੱਚ ਲਗਭਗ $368 ਪ੍ਰਤੀ ਗ੍ਰਾਮ ਤੋਂ ਘਟ ਕੇ 2026 ਵਿੱਚ $247 ਰਹਿ ਗਈ ਹੈ। ਖੋਜਕਰਤਾਵਾਂ ਮੁਤਾਬਕ ਘੱਟ ਕੀਮਤ, ਵਧਦੀ ਉਪਲਬਧਤਾ ਅਤੇ social acceptance ਇਸ ਰੁਝਾਨ ਦੇ ਮੁੱਖ ਕਾਰਕਾਂ ਵਿੱਚ ਸ਼ਾਮਲ ਹਨ।University of Auckland ਦੇ Dr Rhys Ponton ਨੇ ਕਿਹਾ ਕਿ ਬਦਲਦੇ drug market ਦੇ ਮੱਦੇਨਜ਼ਰ health services ਨੂੰ cocaine use ਬਾਰੇ ਆਪਣੀ ਸਲਾਹ ਅਤੇ approaches ਨੂੰ ਅਨੁਕੂਲ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ drug-checking services ਤੱਕ ਵਧੇਰੇ ਪਹੁੰਚ ਦੀ ਵੀ ਮੰਗ ਕੀਤੀ ਹੈ।