ਆਕਲੈਂਡ(ਰੰਧਾਵਾ) ਟਾਕਾਨੀਨੀ (Takanini) ਨੇੜੇ ਸਦਰਨ ਮੋਟਰਵੇਅ (Southern Motorway) ‘ਤੇ ਵਾਪਰੇ ਇੱਕ ਗੰਭੀਰ ਹਾਦਸੇ ਵਾਲੀ ਥਾਂ ‘ਤੇ ਐਮਰਜੈਂਸੀ ਸੇਵਾਵਾਂ ਮੌਜੂਦ ਹਨ।
ਤਿੰਨ ਵਾਹਨਾਂ ਵਿਚਕਾਰ ਵਾਪਰੇ ਇਸ ਹਾਦਸੇ ਬਾਰੇ ਪੁਲਿਸ ਨੂੰ ਦੁਪਹਿਰ 1:19 ਵਜੇ ਸੂਚਨਾ ਮਿਲੀ।ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ, ਜਦਕਿ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਦੱਖਣ ਵੱਲ ਜਾਣ ਵਾਲੀਆਂ ਦੋ ਲੇਨਾਂ ਬੰਦ ਹਨ ਅਤੇ ਆਵਾਜਾਈ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ।ਪੁਲਿਸ ਨੇ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਅਤੇ ਲੋੜ ਪੈਣ ‘ਤੇ ਬਦਲਵੇਂ ਰਸਤੇ ਅਪਣਾਉਣ ਦੀ ਅਪੀਲ ਕੀਤੀ ਹੈ।ਸੀਰੀਅਸ ਕ੍ਰੈਸ਼ ਯੂਨਿਟ’ (ਗੰਭੀਰ ਹਾਦਸਿਆਂ ਦੀ ਜਾਂਚ ਕਰਨ ਵਾਲੀ ਟੀਮ) ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਨਾਂ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾਵੇਗੀ।
ਦੱਖਣੀ ਆਕਲੈਂਡ ‘ਚ ਮੋਟਰਵੇਅ ‘ਤੇ ਵਾਪਰਿਆ ਹਾਦਸਾ,ਦੋ ਜਣੇ ਜ਼ਖਮੀ ਇੱਕ ਦੀ ਹਾਲਤ ਗੰਭੀਰ…













Add Comment