29 ਅਪ੍ਰੈਲ 2021
ਭਾਰਤ ਵਿੱਚ ਵੱਧਦੇ ਕੋਰੋਨਾਵਾਇਰਸ ਕੇਸਾਂ ਦਰਮਿਆਨ ਹਰ ਦਿਨ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਲੱਖਾਂ ਘਰਾਂ ਦੇ ਜੀਆਂ ਨੂੰ ਖੋਹ ਲਿਆ ਹੈ। ਮੌਤਾਂ ਦਾ ਅੰਕੜਾ ਹਰ ਦਿਨ ਵੱਧ ਰਿਹਾ ਹੈ।
ਭਾਰਤ ਲਗਾਤਾਰ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਦੇਖ ਰਿਹਾ ਹੈ। ਲੰਘੇ 24 ਘੰਟਿਆਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਸਾਢੇ 3 ਲੱਖ ਤੋਂ ਪਾਰ ਹੋ ਗਈ ਹੈ।
ਲੋਕਾਂ ਦੀ ਮੌਤ ਹਸਪਤਾਲ ਵਿੱਚ ਇਲਾਜ ਲਈ ਬਿਨਾਂ ਬੈੱਡ ਤੇ ਆਕਸੀਜਨ ਦੇ ਹੁੰਦੀ ਜਾ ਰਹੀ ਹੈ।
ਜਿੱਥੇ ਇੱਕ ਪਾਸੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਬੈੱਡ ਨਹੀਂ ਹਨ ਤਾਂ ਦੂਜੇ ਪਾਸੇ ਸ਼ਮਸ਼ਾਨ ਘਾਟਾਂ ਵਿੱਚ ਸੰਸਕਾਰ ਲਈ ਜਗ੍ਹਾਂ ਦੀ ਘਾਟ ਹੋ ਗਈ ਹੈ।
ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰਵਾਉਣ ਵਾਲੇ ਕਈ ਲੋਕ ਬਿਨਾਂ ਬ੍ਰੇਕ ਦੇ ਹੀ ਲਗਾਤਾਰ ਕੰਮ ਕਰ ਰਹੇ ਹਨ।
ਦਿੱਲੀ ਦੇ ਕਈ ਸ਼ਮਸ਼ਾਨ ਘਾਟਾਂ ਵਿੱਚ ਥਾਂ ਘੱਟ ਹੋਣ ਨਾਲ ਉੱਥੋਂ ਦੇ ਕਰਮਚਾਰੀਆਂ ਨੂੰ ਪਾਰਕ ਅਤੇ ਹੋਰ ਖਾਲ੍ਹੀ ਥਾਵਾਂ ਉੱਤੇ ਅੰਤਿਮ ਸੰਸਕਾਰ ਕਰਨ ਲਈ ਢਾਂਚੇ ਬਣਾਉਣੇ ਪਏ ਹਨ।
ਅੰਤਿਮ ਸੰਸਕਾਰ ਲਈ ਪ੍ਰਸ਼ਾਸਨ ਨੂੰ ਕਈ ਦਰਖ਼ਤਾਂ ਤੱਕ ਨੂੰ ਵੱਢਣਾ ਪਿਆ ਹੈ।
ਕੋਰੋਨਾਵਾਇਰਸ ਕਾਰਨ ਜਿਨ੍ਹਾਂ ਦਾ ਦੇਹਾਂਤ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਨੂੰ ਅੰਤਿਮ ਸੰਸਕਾਰ ਕਰਵਾਉਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।