Home » ਸੁਸ਼ਾਂਤ ਸਿੰਘ ਡਰੱਗ ਮਾਮਲੇ ‘ਚ NCB ਵੱਲੋਂ ਇਕ ਹੋਰ ਗ੍ਰਿਫ਼ਤਾਰੀ
India India News World World News

ਸੁਸ਼ਾਂਤ ਸਿੰਘ ਡਰੱਗ ਮਾਮਲੇ ‘ਚ NCB ਵੱਲੋਂ ਇਕ ਹੋਰ ਗ੍ਰਿਫ਼ਤਾਰੀ

Spread the news

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਡਰੱਗ ਮਾਮਲੇ ਚ ਇਕ ਵਾਰ ਫਿਰ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਸਰਗਰਮ ਹੋ ਗਈ ਹੈ ਅਤੇ ਸਖ਼ਤ ਕਾਰਵਾਈ ਕਰ ਰਹੀ ਹੈ। ਹਾਲ ਹੀ ’ਚ ਐੱਨ.ਸੀ.ਬੀ.ਨੇ ਸੁਸ਼ਾਂਤ ਸਿੰਘ ਨਾਲ ਜੁੜੇ ਡਰੱਗ ਮਾਮਲੇ ’ਚ ਇਕ ਹੋਰ ਨਵੀਂ ਗਿ੍ਰਫ਼ਤਾਰੀ ਕੀਤੀ ਹੈ। 

ਐੱਨ.ਸੀ.ਬੀ. ਨੇ ਹਰੀਸ਼ ਖ਼ਾਨ ਨਾਂ ਦੇ ਇਕ ਡਰੱਗ ਪੈਡਰਲ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਜਿਸ ਤੋਂ ਪੁੱਛਗਿੱਛ ’ਚ ਡਰੱਗ ਮਾਮਲੇ ਨਾਲ ਜੁੜੇ ਕਈ ਹੋਰ ਰਾਜ ਖੁੱਲ੍ਹ ਸਕਦੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐੱਨ.ਸੀ.ਬੀ.ਨੇ ਡਰੱਗ ਕੇਸ ’ਚ ਸੁਸ਼ਾਂਤ ਦੇ ਦੋਸਤ ਸਿਧਾਰਥ ਪਠਾਨੀ ਨੂੰ ਹੈਦਰਾਬਾਦ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 14 ਜੂਨ 2020 ’ਚ ਉਨ੍ਹਾਂ ਦੇ ਬਾਂਦਰਾ ਸਥਿਤ ਫਲੈਟ ’ਚ ਹੋਈ ਸੀ। ਉਹ ਆਪਣੇ ਘਰ ਦੇ ਕਮਰੇ ’ਚ ਪੱਖੇ ਨਾਲ ਲਟਕਦੇ ਹੋਏ ਪਾਏ ਗਏ ਸਨ ਜਿਸ ਤੋਂ ਬਾਅਦ ਸੀ.ਬੀ.ਆਈ. ਅਤੇ ਐੱਨ.ਸੀ.ਬੀ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।