Home » Google ਦਾ ਦਾਅਵਾ- IT ਨਿਯਮ ਉਸ ਦੀ ਸਰਚ ਤੇ ਨਹੀਂ ਹੁੰਦੇ ਲਾਗੂ
World World News

Google ਦਾ ਦਾਅਵਾ- IT ਨਿਯਮ ਉਸ ਦੀ ਸਰਚ ਤੇ ਨਹੀਂ ਹੁੰਦੇ ਲਾਗੂ

Spread the news

ਗੂਗਲ ਐੱਲ.ਐੱਲ.ਸੀ. ਨੇ ਦਾਅਵਾ ਕੀਤਾ ਕਿ ਡਿਜੀਟਲ ਮੀਡੀਆ ਲਈ ਸੂਚਨਾ ਤਕਨਾਲੋਜੀ (ਆਈ.ਟੀ.) ਦੇ ਨਿਯਮ ਉਸ ਦੇ ਸਰਚ ਇੰਜਣ ‘ਤੇ ਲਾਗੂ ਨਹੀਂ ਹੁੰਦੇ। ਦਰਅਸਲ ਦਿੱਲੀ ਹਾਈ ਕੋਰਟ ਨੇ ਅਪੀਲ ਕੀਤੀ ਕਿ ਉਹ ਏਕਲ ਬੈਂਚ ਦੇ ਉਸ ਆਦੇਸ਼ ਨੂੰ ਦਰਕਿਨਾਰ ਕਰੇ, ਜਿਸ ਦੇ ਅਧੀਨ ਇੰਟਰਨੈੱਟ ਤੋਂ ਇਤਰਾਜ਼ਯੋਗ ਸਮੱਗਰੀ ਹਟਾਉਣ ਸੰਬੰਧੀ ਮਾਮਲਿਆਂ ਦੀ ਸੁਣਵਾਈ ਦੌਰਾਨ ਕੰਪਨੀ ‘ਤੇ ਇਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਗਿਆ ਸੀ।

ਏਕਲ ਜੱਜ ਦੀ ਬੈਂਚ ਨੇ ਉਸ ਮਾਮਲੇ ਦੀ ਸੁਣਵਾਈ ਦੌਰਾਨ ਇਹ ਫ਼ੈਸਲਾ ਸੁਣਾਇਆ ਸੀ, ਜਿਸ ‘ਚ ਇਕ ਔਰਤ ਦੀਆਂ ਤਸਵੀਰਾਂ ਕੁਝ ਬਦਮਾਸ਼ਾਂ ਨੇ ਅਸ਼ਲੀਲ ਸਮੱਗਰੀ ਦਿਖਾਉਣ ਵਾਲੀ ਇਕ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੀਆਂ ਸਨ ਅਤੇ ਉਨ੍ਹਾਂ ਨੂੰ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਵਰਲਡ ਵਾਈਡ ਵੈੱਬ ਤੋਂ ਪੂਰੀ ਤਰ੍ਹਾਂ ਹਟਾਇਆ ਨਹੀਂ ਜਾ ਸਕਿਆ ਸੀ ਅਤੇ ਇਨ੍ਹਾਂ ਤਸਵੀਰਾਂ ਨੂੰ ਹੋਰ ਸਾਈਟ ‘ਤੇ ਫਿਰ ਤੋਂ ਪੋਸਟ ਕੀਤਾ ਗਿਆ ਸੀ।

ਗੌਰਤਲਬ ਹੈ ਕਿ ਚੀਫ਼ ਜਸਟਿਸ ਡੀ.ਐੱਨ. ਪਟੇਲ ਅਤੇ ਜੱਜ ਜੋਤੀ ਸਿੰਘ ਦੀ ਬੈਂਚ ਨੇ ਕੇਂਦਰ, ਦਿੱਲੀ ਸਰਕਾਰ, ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਐਸੋਸੀਏਸ਼ਨ ਆਫ਼ ਇੰਡੀਆ, ਫੇਸਬੁੱਕ, ਅਸ਼ਲੀਲ ਸਮੱਗਰੀ ਦਿਖਾਉਣ ਵਾਲੀ ਸਾਈਟ ਅਤੇ ਔਰਤ ਨੂੰ ਨੋਟਿਸ ਜਾਰੀ ਕੀਤੇ, ਜਿਸ ਦੀ ਪਟੀਸ਼ਨ ‘ਤੇ ਏਕਲ ਜੱਜ ਨੇ ਆਦੇਸ਼ ਜਾਰੀ ਕੀਤਾ ਸੀ।

ਬੈਂਚ ਨੇ 25 ਜੁਲਾਈ ਤੱਕ ਗੂਗਲ ਦੀ ਪਟੀਸ਼ਨ ‘ਤੇ ਆਪਣਾ-ਆਪਣਾ ਜਵਾਬ ਦੇਣ ਨੂੰ ਕਿਹਾ। ਅਦਾਲਤ ਨੇ ਇਹ ਵੀ ਕਿਹਾ ਕਿ ਹਾਲੇ ਕੋਈ ਅੰਤਿਮ ਆਦੇਸ਼ ਨਹੀਂ ਦੇਵੇਗੀ। ਗੂਗਲ ਨੇ ਦਾਅਵਾ ਕੀਤਾ ਹੈ ਕਿ ਏਕਲ ਜੱਜ ਨੇ 20 ਅਪ੍ਰੈਲ ਦੇ ਆਪਣੇ ਆਦੇਸ਼ ‘ਚ ਨਵੇਂ ਨਿਯਮ ਅਨੁਸਾਰ, ਸੋਸ਼ਲ ਮੀਡੀਆ ਵਿਚੋਲਗੀ ਜਾਂ ਮਹੱਤਵਪੂਰਨ ਸੋਸ਼ਲ ਮੀਡੀਆ ਵਿਚੋਲਗੀ ਦੇ ਤੌਰ ‘ਤੇ ਉਸ ਦੇ ਸਰਚ ਇੰਜਣ ਦਾ ਗਲਤ ਚਿੱਤਰਨ ਕੀਤਾ।