Home » ਰਣਜੀਤ ਬਾਵਾ ਦਾ ਟਵੀਟ- ਕੰਗਣਾ ਰਣੌਤ ਖਿਲਾਫ਼ ਲੜੇਗਾ ਚੋਣਾਂ!
Entertainment Entertainment India India Entertainment India News World World News

ਰਣਜੀਤ ਬਾਵਾ ਦਾ ਟਵੀਟ- ਕੰਗਣਾ ਰਣੌਤ ਖਿਲਾਫ਼ ਲੜੇਗਾ ਚੋਣਾਂ!

Spread the news

ਨਵੀਂ ਦਿੱਲੀ, 2 ਜੂਨ 2021- ਖੇਤੀ ਬਿੱਲਾ ਦੇ ਖਿਲਾਫ਼ ਦਿੱਲੀ ‘ਚ ਪਿਛਲੇ 6 ਮਹੀਨਿਆਂ ਤੋਂ ਕਿਸਾਨਾਂ ਦਾ ਧਰਨਾਂ ਜਾਰੀ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ ਸੀ। 

ਇਸ ਦੌਰਾਨ ਬੌਲੀਵੁੱਡ ਆਦਾਕਾਰ ਕੰਗਣਾ ਰਣੌਤ ਨੇ ਆਪਣੇ ਟਵੀਟ ‘ਚ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ ‘ਅੱਤਵਾਦੀ’ ਦੱਸਿਆ ਸੀ। ਮੋਦੀ ਸਰਕਾਰ ਦੇ ਹੱਕ ‘ਚ ਬੋਲਦਿਆਂ ਕੰਗਣਾ ਦੇਸ਼ ਭਰ ਦੇ ਕਿਸਾਨਾਂ ਦੇ ਖ਼ਿਲਾਫ਼ ਬੋਲੀ ਸੀ। ਕੰਗਨਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਵਲੋਂ ਵਿਰੋਧ ਕੀਤਾ ਗਿਆ ਸੀ। ਰਣਜੀਤ ਬਾਵਾ ਨੇ ਵੀ ਕੰਗਨਾ ਰਣੌਤ ਨੂੰ ਉਸ ਦੇ ਟਵੀਟ ਦਾ ਠੋਕਵਾਂ ਜਵਾਬ ਦਿਤਾ ਸੀ।

ਹੁਣ ਰਣਜੀਤ ਬਾਵਾ ਨੇ ਕੰਗਨਾ ਰਣੌਤ ਦੀ ਪੰਜਾਬ ਫੇਰੀ ‘ਤੇ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂ ਲਿਖਿਆ ਹੈ  ਕਿ ‘ਜੇ ਕੰਗਨਾ ਨੇ ਪੰਜਾਬ ਤੋਂ ਚੋਣਾਂ ਦੌਰਾਨ ਟਿਕਟ ਲਈ ਤਾ ਮੈਂ ਵੀ ਲੈ ਲੈਣੀ ਹੈ ਇਸ ਦੇ ਖਿਲਾਫ਼, ਉਨ੍ਹਾਂ ਕਿਹਾ ਪੰਜਾਬ ਵਾਲਿਓ ਤਗੜੇ ਰਹੋ ਸਕੀਮ ਲਾਉਣ ਲਈ, ਕੋਈ ਨਾਂਹ ਭੁਲਦੇ ਨਹੀਂ ਪੰਜਾਬ ਵਾਲੇ ਕੰਗਣਾ ਰਣੌਤ ਨੂੰ’

ਜ਼ਿਕਰਯੋਗ ਹੈ ਕਿ ਕੰਗਨਾ ਆਪਣੇ ਭੜਕਾਊ ਟਵੀਟ ਕਾਰਨ ਕਾਫ਼ੀ ਚਰਚਾ ‘ਚ ਰਹੀਂ ਸੀ, ਤੇ ਹੁਣ ਪਿਛਲੇ ਦਿਨੀਂ ਕੰਗਨਾ ਦਰਬਾਰ ਸਾਹਿਬ ਪੂਰੇ ਪਰਿਵਾਰ ਸਮੇਂਤ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ‘ਤੇ ਫੋਟੋਆ ਸ਼ੇਅਰ ਕੀਤੀਆਂ ਗਈਆਂ ਸਨ।