ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੇ ਫਾਊਂਡੇਸ਼ਨ ਯੂਵੀਕੈਨ ਨੇ ਵੀ ਕੋਰੋਨਾ ਸੰਕਟ ਵਿਚ ਮਦਦ ਲਈ ਹੱਥ ਵਧਾਇਆ ਹੈ। ਯੁਵਰਾਜ ਸਿੰਘ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਭਾਰਤ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖ਼ਭਾਲ ਲਈ ਵੱਖ-ਵੱਖ ਹਸਪਤਾਲਾਂ ਵਿਚ 1000 ਬੈੱਡ ਸਥਾਪਤ ਕਰਨਗੇ।
ਯੁਵਰਾਜ ਨੇ ਕਿਹਾ ਕਿ, ਵਨ ਡਿਜੀਟਲ ਐਂਟਰਟੇਨਮੈਂਟ ਨਾਲ ਸਾਂਝੇਦਾਰੀ ਵਿਚ ਇਹ ਪਹਿਲ ਸ਼ੁਰੂ ਕੀਤੀ ਜਾਏਗੀ।ਇਸ ਦਾ ਉਦੇਸ਼ ਆਕਸੀਜਨ ਦੀ ਸੁਵਿਧਾ ਨਾਲ ਲੈਸ ਬੈੱਡਾਂ, ਵੈਂਟੀਲੇਟਰ ਅਤੇ ਬਾਈਪੀਏਪੀ ਮਸ਼ੀਨਾਂ ਅਤੇ ਕੋਵਿਡ-19 ਮਰੀਜ਼ਾਂ ਦੀ ਦੇਖ਼ਭਾਲ ਲਈ ਜ਼ਰੂਰੀ ਦੂਜੇ ਮੈਡੀਕਲ ਉਪਕਰਨਾਂ ਦੀ ਸਥਾਪਨਾ ਦੇ ਨਾਲ ਆਰਮੀ ਹਸਪਤਾਲਾਂ, ਸਰਕਾਰੀ ਹਸਪਤਾਲਾਂ, ਚੈਰੀਟੇਬਲ ਹਸਪਤਾਲਾਂ ਦੀ ਕੋਰੋਨਾ ਮਾਹਾਮਾਰੀ ਦੇ ਟਾਕਰੇ ਲਈ ਸਮਰਥਾ ਵਿਚ ਵਾਧਾ ਕਰਨਾ ਹੈ। ਯੁਵਰਾਜ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਵਿਨਾਸ਼ਕਾਰੀ ਰਹੀ ਹੈ।
The 2nd wave of COVID has been devastating. Countless lives have been lost & thousands have had to struggle. #Mission1000Beds is an effort to enhance the critical care capacity of hospitals. Join our fight so that we can save valuable lives. @YouWeCan https://t.co/YFDWJyYDKE
— Yuvraj Singh (@YUVSTRONG12) June 1, 2021
ਯੁਵੀ ਮੁਤਾਬਕ ‘ਅਸੀਂ ਸਾਰਿਆਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ ਅਤੇ ਅਣਗਿਣਤ ਲੋਕਾਂ ਨੂੰ ਆਕਸੀਜਨ, ਆਈ.ਸੀ.ਯੂ. ਬੈਡ ਅਤੇ ਦੂਜੀਆਂ ਜ਼ਰੂਰੀ ਦੇਖ਼ਭਾਲ ਵਾਲੀਆਂ ਸੁਵਿਧਾਵਾਂ ਲਈ ਸੰਘਰਸ਼ ਕਰਦੇ ਦੇਖਿਆ ਹੈ। ਮੈਂ ਵੀ ਇਸ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਮੈਨੂੰ ਲੱਗਾ ਕਿ ਸਾਨੂੰ ਕੋਸ਼ਿਸ਼ ਕਰ ਰਹੇ ਆਪਣੇ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।’