Home » ਨਫਤਾਲੀ ਬੇਨੇਟ ਇਜ਼ਰਾਈਲ ਦੇ ਬਣੇ ਨਵੇਂ ਪ੍ਰਧਾਨ ਮੰਤਰੀ, ਭਵਿੱਖ ’ਚ ਕੀ-ਕੀ ਰਹਿਣਗੀਆਂ ਚੁਣੌਤੀਆਂ
World World News

ਨਫਤਾਲੀ ਬੇਨੇਟ ਇਜ਼ਰਾਈਲ ਦੇ ਬਣੇ ਨਵੇਂ ਪ੍ਰਧਾਨ ਮੰਤਰੀ, ਭਵਿੱਖ ’ਚ ਕੀ-ਕੀ ਰਹਿਣਗੀਆਂ ਚੁਣੌਤੀਆਂ

Spread the news

ਇੰਟਰਨੈਸ਼ਨਲ : ਇਜ਼ਰਾਈਲ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਨਫਤਾਲੀ ਬੇਨੇਟ ਨੇ ਸਹੁੰ ਚੁੱਕੀ। ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਬਹੁਤ ਨਜ਼ਦੀਕੀ ਰਹੇ ਬੇਨੇਟ ਨੇ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਬੇਨੇਟ ਇਕ ਧਰਮੀ ਯਹੂਦੀ ਹਨ, ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਧਰਮ ਨਿਰਪੱਖ ਹਾਈਟੈੱਕ ਸੈਕਟਰ ’ਚ ਲੱਖਾਂ ਦੀ ਕਮਾਈ ਕੀਤੀ ਹੈ। ਤੇ ਮੁੜ ਵਸੇਬਾ ਅੰਦੋਲਨ ਦੇ ਮੋਹਰੀ ਨੇਤਾ ਰਹੇ ਬੇਨੇਟ ਤੇਲ ਅਵੀਵ ਉਪ-ਨਗਰ ’ਚ ਰਹਿੰਦੇ ਹਨ। ਨੇਤਨਯਾਹੂ ਦੇ 12 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨ ਲਈ ਬੇਨੇਟ ਨੇ ਕੇਂਦਰੀ ਅਤੇ ਖੱਬੇ ਧੜਿਆਂ ਨਾਲ ਹੱਥ ਮਿਲਾ ਲਿਆ ਹੈ।ਉਨ੍ਹਾਂ ਦੀ ਕੱਟੜ ਰਾਸ਼ਟਰਵਾਦੀ ਯਾਮਿਨਾ ਪਾਰਟੀ ਨੇ ਮਾਰਚ ’ਚ ਹੋਈਆਂ ਚੋਣਾਂ ਵਿਚ 120 ਮੈਂਬਰੀ ਨੇਸੈੱਟ (ਇਜ਼ਰਾਈਲ ਦੀ ਸੰਸਦ) ’ਚ ਸਿਰਫ ਸੱਤ ਸੀਟਾਂ ਜਿੱਤੀਆਂ ਸਨ ਪਰ ਉਨ੍ਹਾਂ ਨੇਤਨਯਾਹੂ ਜਾਂ ਉਨ੍ਹਾਂ ਦੇ ਵਿਰੋਧੀਆਂ ਸਾਮ੍ਹਣੇ ਗੋਡੇ ਨਹੀਂ ਟੇਕੇ ਅਤੇ ਉਹ ‘ਕਿੰਗਮੇਕਰ’ ਵਜੋਂ ਉੱਭਰੇ। ਆਪਣੀ ਧਾਰਮਿਕ ਰਾਸ਼ਟਰਵਾਦੀ ਪਾਰਟੀ ਦੇ ਇਕ ਮੈਂਬਰ ਦੇ ਪਾਰਟੀ ਛੱਡਣ ਦੇ ਬਾਵਜੂਦ ਅੱਜ ਸੱਤਾ ਦਾ ਤਾਜ ਉਨ੍ਹਾਂ ਦੇ ਸਿਰ ਹੈ। ਬੇਨੇਟ ਲੰਬੇ ਸਮੇਂ ਤੱਕ ਨੇਤਨਯਾਹੂ ਦਾ ਸੱਜਾ ਹੱਥ ਰਹੇ ਪਰ ਉਹ ਉਨ੍ਹਾਂ ਦੇ ਗੱਠਜੋੜ ਦੇ ਤੌਰ-ਤਰੀਕਿਆਂ ਤੋਂ ਨਾਖੁਸ਼ ਸਨ।ਸੰਸਦ ’ਚ ਘੱਟ ਬਹੁਮਤ ਹੋਣ ਦੇ ਬਾਵਜੂਦ ਉਹ ਸੱਜੇਪੱਖੀ, ਖੱਬੇਪੱਖੀ ਅਤੇ ਕੇਂਦਰਵਾਦੀ ਪਾਰਟੀਆਂ ਨਾਲ ਗੱਠਜੋੜ ਕਰ ਕੇ ਸਰਕਾਰ ਬਣਾਉਣ ਵਿਚ ਕਾਮਯਾਬ ਰਹੇ ਪਰ ਅੱਗੇ ਦਾ ਰਾਹ ਉਨ੍ਹਾਂ ਲਈ ਸੌਖਾ ਨਹੀਂ ਹੋਵੇਗਾ।