Home » ਸਕਾਟਲੈਂਡ : ਗਲਾਸਗੋ ਦੇ ਸਕੂਲੀ ਬੱਚਿਆਂ ਨੇ ਕਪਤਾਨ ਟੌਮ ਮੂਰ ਦੀ ਯਾਦ ’ਚ ਕੀਤਾ ਇਹ ਨੇਕ ਕੰਮ
World World News

ਸਕਾਟਲੈਂਡ : ਗਲਾਸਗੋ ਦੇ ਸਕੂਲੀ ਬੱਚਿਆਂ ਨੇ ਕਪਤਾਨ ਟੌਮ ਮੂਰ ਦੀ ਯਾਦ ’ਚ ਕੀਤਾ ਇਹ ਨੇਕ ਕੰਮ

Spread the news

ਗਲਾਸਗੋ ਦੇ ਸਕੂਲੀ ਬੱਚਿਆਂ ਨੇ ਕਪਤਾਨ ਸਰ ਟੌਮ ਮੂਰ ਦੀ ਯਾਦ ’ਚ ਸੈਂਕੜੇ ਪੌਂਡ ਇਕੱਠੇ ਕਰ ਕੇ ਇਥੋਂ ਦੀਆਂ ਦੋ ਚੈਰਿਟੀ ਸੰਸਥਾਵਾਂ ਨੂੰ ਦਿੱਤੇ ਹਨ। ਗਲਾਸਗੋ ’ਚ ਈਸਟ ਐਂਡ ਦਿ ਹੈਗਿਲ ਪਾਰਕ ਅਤੇ ਸੇਂਟ ਡੇਨਿਸ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਟੌਮ ਮੂਰ ਲਈ 1200 ਪੌਂਡ ਦੀ ਰਾਸ਼ੀ ਇਕੱਠੀ ਕੀਤੀ। ਫਰਵਰੀ ’ਚ ਮੂਰ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਬੱਚਿਆਂ ਨੇ ਤਕਰੀਬਨ 100 ਦੇ ਕਰੀਬ ਕਾਰਜ ਪੂਰੇ ਕੀਤੇ ਅਤੇ ਪਿਛਲੇ ਹਫਤੇ ਵਿਦਿਆਰਥੀਆਂ ਨੇ ਜਮ੍ਹਾ ਰਾਸ਼ੀ ਦੇ ਚੈੱਕ ਵੰਡੇ।

ਦਸ ਦੇਈਏ ਕਿ ਵੀਰਵਾਰ ਨੂੰ ਐਲੇਗਜ਼ੈਂਡਰਾ ਪਾਰਕ ਦੀ ਜੰਗੀ ਯਾਦਗਾਰ ਵਿਖੇ ਇੱਕ ਸਮਾਰੋਹ ’ਚ ਐਮੀ ਸਮਾਇਲੀ ਚੈਰਿਟੀ ਫਾਊਂਡੇਸ਼ਨ ਅਤੇ ਪੌਪੀ ਸਕਾਟਲੈਂਡ ਨੂੰ ਇਹ ਸਹਾਇਤਾ ਦਿੱਤੀ ਗਈ। ਸੇਂਟ ਡੇਨਿਸ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਲੂਈਸ ਮੈਕੀ ਨੇ ਬੱਚਿਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਹੈਗਿਲ ਪਾਰਕ ਦੀ ਮੁੱਖ ਅਧਿਆਪਕਾ ਪੌਲਾ ਗ੍ਰਾਂਟ ਨੇ ਵੀ ਇਸ ਨੂੰ ਸਰ ਕਪਤਾਨ ਟੌਮ ਦੇ ਸਨਮਾਨ ਲਈ ਇਹ ਇੱਕ ਢੁੱਕਵਾਂ ਤਰੀਕਾ ਦੱਸਿਆ ਹੈ