ਨਿਊਯਾਰਕ/ਕੈਲਗਰੀ : ਅਮਰੀਕਾ ਤੋਂ ਕੈਨੇਡਾ ਵਿਚ ਬਾਰਡਰ ਦਾਖਲ ਹੁੰਦਿਆ ਨੂੰ ਇਸ ਸਾਲ 30 ਜਨਵਰੀ 2021 ਵਾਲੇ ਦਿਨ ਯੂ.ਐਸ. ਬਾਰਡਰ ਤੇ ਰੱਖਿਅਕ ਅਧਿਕਾਰੀਆਂ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਪੰਜਾਬੀ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਕੇਲਿਆਂ ਦੇ ਲੋਡ ਵਿੱਚ 211 ਪੌਂਡ ਤਕਰੀਬਨ 96 ਕਿਲੋ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ,ਤੇ ਉਥੋਂ ਦੀ ਸਥਾਨਕ ਅਦਾਲਤ ਵਿਚ ਆਪਣੇ ਦੋਸ਼ ਕਬੂਲ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਇਹ 39 ਸਾਲ ਦਾ ਡਰਾਈਵਰ ਗੁਰਪਾਲ ਸਿੰਘ ਗਿੱਲ ਕੈਲਗਰੀ (ਕੈਨੇਡਾ) ਦਾ ਵਾਸੀ ਹੈ। ਟਰੱਕ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਬਾਰਡਰ ‘ਤੇ ਅਧਿਕਾਰੀਆਂ ਨੇ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ । ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਦਾਖਲ ਹੁੰਦਿਆ ਹੀ ਇਸ ਟਰੱਕ ਦੀ ਜਾਂਚ ਪੜਤਾਲ ਕਰਨ ਦੇ ਦੌਰਾਨ ਉਸ ਦੇ ਟਰੱਕ ਵਿਚੋਂ ਸ਼ੱਕ ਦੇ ਆਧਾਰ ਤੇ 7 ਡੱਬੇ ਬਰਾਮਦ ਕੀਤੇ ਗਏ ਸਨ, ਜਿਸ ਵਿੱਚ 211 ਪੌਂਡ ਕੋਕੀਨ ਸੀ। ਇਹ ਕੇਲਿਆਂ ਦਾ ਲੌਡ ਉਹ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਤੋਂ ਕੈਲਗਰੀ (ਕੈਨੇਡਾ) ਨੂੰ ਲੈ ਕੇ ਜਾ ਰਿਹਾ ਸੀ। ਤੇ ਹੁਣ ਗੁਰਪਾਲ ਸਿੰਘ ਗਿੱਲ ਨੂੰ ਅਦਾਲਤ ਵੱਲੋਂ 5 ਤੋਂ ਲੈ ਕੇ 40 ਸਾਲ ਤੱਕ ਦੀ ਕੈਦ ਅਤੇ 5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।