
ਬੀਤੇ ਕੱਲ੍ਹ ਆਕਲੈਂਡ ‘ਚ ਹੋਏ “ਕੀਵੀ ਇੰਡੀਅਨ ਹਾਲ ਆਫ ਫੇਮ” ਅਵਾਰਡ 2021 ਦੇ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਨੂੰ “Organisation Of the Year ” ਅਵਾਰਡ ਨਾਲ ਨਵਾਜਿਆ ਗਿਆ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਕੋਰੋਨਾਕਾਲ ‘ਚ ਲਾਕਡਾਊਨ ਦੌਰਾਨ ਕੀਤੀ ਲਾਮਿਸਾਲ ਸੇਵਾ ਤੇ ਵੱਖ-ਵੱਖ ਸਮੇਂ ਕਮਿਊਨਟੀ ਲਈ ਕੀਤੇ ਗਏ ਕਾਰਜਾਂ ਦੇ ਚੱਲਦੇ ਇਹ ਸਨਮਾਨ ਸੁਸਾਇਟੀ ਦੀ ਝੋਲੀ ਪਾਇਆ ਗਿਆ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਆਪਣੀਆਂ ਵਲੰਟੀਅਰ ਮਹਿਲਾਵਾਂ ਨੂੰ ਇਸ ਅਵਾਰਡ ਨੂੰ ਲੈਣ ਲਈ ਸਟੇਜ ਤੇ ਭੇਜ ਕੇ ਇਹ ਵੀ ਸੁਨੇਹਾ ਦਿੱਤਾ ਕਿ ਸਿੱਖ ਭਾਈਚਾਰੇ ‘ਚ ਸੇਵਾ ਦੇ ਕਾਰਜਾਂ ‘ਚ ਬੀਬੀਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ। ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਵੀ ਸ਼ਿਰਕਤ ਕੀਤੀ ਗਈ। ਅਵਾਰਡ ਪ੍ਰੋਗਰਾਮ ‘ਚ ਮੌਜੂਦ ਕਈ ਵੱਡੀਆਂ ਸ਼ਖਸ਼ੀਅਤਾਂ ਵੱਲੋ ਵੀ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਜਾਂਦੇ ਕਮਿਉਨਟੀ ਕਾਰਜਾਂ ਦੀ ਸ਼ਲਾਘਾ ਕੀਤੀ ਗਈ।
ਦਸਦੇਈਏ ਕਿ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨੀਨੀ ਗੁਰਦੁਆਰਾ ਸਾਹਿਬ ਉਦਾਹੁਹੂ ਸਮੇਤ ਸਕੂਲ ਖੇਡ ਸਟੇਡੀਅਮ ਤੇ ਹੋਰ ਕਈ ਸੰਸਥਾਵਾਂ ਦਾ ਕੰਮਕਾਜ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਡੈਲੀ ਖ਼ਬਰ ਦੀ ਸਮੁੱਚੀ ਟੀਮ ਵੱਲੋ ਵੀ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਨੂੰ ਇਸ ਉਪਲੱਬਧੀ ‘ਤੇ ਮੁਬਾਰਕਬਾਦ ਦਿੱਤੀ ਜਾਂਦੀ ਹੈ।